May 1, 2026
ਵੈਨਕੂਵਰ, 30 ਅਪ੍ਰੈਲ ( ਸੰਦੀਪ ਸਿੰਘ ਧੰਜੂ)-

ਕੈਨੇਡਾ ਦੀ ਵਰਲਡ ਸਿੱਖ ਆਰਗਨਾਈਜ਼ੇਸ਼ਨ ਅਤੇ ਬੀ.ਸੀ. ਫੈਰੀ ਐਂਡ ਮੈਰੀਨ ਵਰਕਰਜ਼ ਯੂਨੀਅਨ  ਵਿਚਾਲੇ ਸਿੱਖ ਕਰਮਚਾਰੀਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਰੁਕਾਵਟਾਂ ਦੂਰ ਕਰਨ ਲਈ ਸਹਿਮਤੀ ਬਣ ਗਈ ਹੈ, ਜੋ ਭੇਦਭਾਵ ਵਾਲੀਆਂ ਸਨ। ਇਹ ਲਗਭਗ ਚਾਰ ਸਾਲਾਂ ਦੀ ਲਗਾਤਾਰ ਕੋਸ਼ਿਸ਼ ਤੋਂ ਕੰਮਕਾਜੀ ਸਥਾਨਾਂ ਤੇ ਬਰਾਬਰਤਾ ਅਤੇ ਮਨੁੱਖੀ ਅਧਿਕਾਰਾਂ ਦੇ ਮਾਮਲੇ ਦੀ ਇੱਕ ਇਤਿਹਾਸਕ ਜਿੱਤ ਹੈ।
ਇਸ ਸਹਿਮਤੀ ਦੇ ਨਤੀਜੇ ਵਜੋਂ ਕਰਮਬੀਰ ਸਿੰਘ ਬੀ.ਸੀ. ਫੈਰੀਜ਼ ਵਿੱਚ ਪੂਰੀ ਦਾੜ੍ਹੀ ਨਾਲ ਨੌਕਰੀ ਪ੍ਰਾਪਤ ਕਰਨ ਵਾਲੇ ਪਹਿਲੇ ਸਿੱਖ ਮੈਰੀਨ ਇੰਜੀਨੀਅਰ ਬਣ ਗਏ ਹਨ, ਜਦਕਿ ਗੁਰਪ੍ਰੀਤ ਸਿੰਘ ਬਾਜਵਾ ਇਸ ਸੰਸਥਾ ਦੇ ਪਹਿਲੇ ਦਸਤਾਰਧਾਰੀ ਸਿੱਖ ਡੈੱਕ ਅਫਸਰ ਅਤੇ ਕੈਪਟਨ ਬਣੇ ਹਨ।
ਇਹ ਪ੍ਰਾਪਤੀ ਇਸ ਗੱਲ ਵੱਲ ਇੱਕ ਮਹੱਤਵਪੂਰਨ ਕਦਮ ਹੈ ਕਿ ਸਿੱਖ ਕੈਨੇਡੀਅਨ ਆਪਣੀ ਧਾਰਮਿਕ ਪਛਾਣ ਨਾਲ ਸਮਝੌਤਾ ਕੀਤੇ ਬਿਨਾਂ ਮੈਰੀਨ ਪੇਸ਼ਿਆਂ ਵਿੱਚ ਪੂਰੀ ਤਰ੍ਹਾਂ ਭਾਗ ਲੈ ਸਕਣ।
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਦਾਨਿਸ਼ ਸਿੰਘ ਨੇ ਇਸ ਜਿੱਤ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਬ੍ਰਿਟਿਸ਼ ਕੋਲੰਬੀਆ ਵਿੱਚ ਬਰਾਬਰਤਾ ਵੱਲ ਇੱਕ ਵੱਡਾ ਕਦਮ ਹੈ।
ਦੱਸਣਯੋਗ ਹੈ ਕਿ ਇਸ ਫੈਸਲੇ ਤੋਂ ਪਹਿਲਾਂ ਬੀ ਸੀ ਫੈਰੀਜ ਵਿੱਚ ਕਲੀਨ ਸ਼ੇਵ ਕਰਮਚਾਰੀਆਂ ਨੂੰ ਤਰਜੀਹ ਦਿੱਤੀ ਜਾਂਦੀ ਸੀ ਅਤੇ ਦਾੜੀ ਰੱਖਣ ਵਾਲੇ ਸਿੱਖਾਂ ਲਈ ਹਰ ਪਾਸੇ ਰੁਕਾਵਟਾਂ ਖੜੀਆਂ ਕੀਤੀਆਂ ਜਾਂਦੀਆਂ ਸਨ।

Leave a Reply

Your email address will not be published. Required fields are marked *