ਲੁਧਿਆਣਾ – ਐਬਸਫੋਰਡ ( ਕੈਨੇਡਾ) ਦੇ ਜੀ ਸਟਾਰ ਇੰਟੀਰੀਅਰ ਦੇ ਮਾਲਕ ਸ ਸੁਖਵਿੰਦਰ ਸਿੰਘ ਗਿੱਲ ਅਤੇ ਸ ਨਿਰਭਿੰਦਰ ਸਿੰਘ ਗਿੱਲ ਦੇ ਸਤਿਕਾਰਯੋਗ ਮਾਤਾ ਗੁਰਦਿਆਲ ਕੌਰ ( ਸੁਪਤਨੀ ਸ ਕੁਲਵੰਤ ਸਿੰਘ ਗਿੱਲ ਸਾਬਕਾ ਸਰਪੰਚ ਗੌੰਸਗੜ) ਜੋ ਬੀਤੀ 25 ਮਈ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ 3 ਜੂਨ ਦਿਨ ਬੁਧਵਾਰ ਨੂੰ ਗੁਰਦੁਆਰਾ ਸਾਹਿਬ ਪਿੰਡ ਗੌਂਸਗੜ ਨੇੜੇ ਲੁਧਿਆਣਾ ਵਿਖੇ ਪਾਏ ਗਏ। ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਤੇ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਮਾਤਾ ਜੀ ਦੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਦੇਣ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਵਾਲਿਆਂ ਵਿਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਸੁਖ ਔਜਲਾ ਅੰਮ੍ਰਿਤਸਰ, ਸਿਮਰਨ ਸਿੰਘ ਢਿੱਲੋਂ, ਗੁਰਦੇਵ ਸਿੰਘ ਲਾਂਪਰਾਂ, ਪਰਮਿੰਦਰ ਸਿੰਘ ਲਾਂਪਰਾਂ, ਗੁਰਮੁਖ ਸਿੰਘ ਗਿਆਸਪੁਰਾ, ਪ੍ਰੋ ਸਤੀਸ਼ ਸ਼ਰਮਾ, ਇੰਦਰਮੋਹਣ ਸਿੰਘ ਕਾਦੀਆਂ, ਬਲਜਿੰਦਰ ਸਿੰਘ ਬੰਟੀ ਉਪ ਚੇਅਰਮੈਨ ਜੰਗਲਾਤ ਵਿਭਾਗ, ਜਸਪਾਲ ਸਿੰਘ ਗਰੇਵਾਲ ਕੌਂਸਲਰ, ਦਰਸ਼ਨ ਸਿੰਘ ਬੀਰਮੀ, ਬੌਬੀ ਕੋਟਲੀ, ਸੁਖਵਿੰਦਰ ਸਿੰਘ ਬਸੈਮੀ, ਇੰਸਪੈਕਟਰ ਪ੍ਰੇਮ ਸਿੰਘ, ਬਿਪਨ ਕੁਮਾਰ ਅਟਵਾਲ, ਦਲਵੀਰ ਸਿੰਘ ਐਸ ਐਚ ਓ, ਕੁਲਵਿੰਦਰ ਸਿੰਘ ਐਡਵੋਕੇਟ, ਸੁਰਿੰਦਰਪਾਲ ਸਿੰਘ ਸਰਪੰਚ, ਕੌਂਸਲਰ ਅਜੀਤ ਸਿੰਘ ਢਿੱਲੋਂ, ਗੁਰਮੀਤ ਸਿੰਘ ਮਾਹਲਾ ਚੇਅਰਮੈਨ, ਹਰਪਾਲ ਸਿੰਘ ਖਹਿਰਾ ਤੇ ਹੋਰ ਕਈ ਸ਼ਖਸੀਅਤਾਂ ਸ਼ਾਮਿਲ ਸਨ।
ਪਰਿਵਾਰ ਵਲੋਂ ਸੁਖਵਿੰਦਰ ਸਿੰਘ ਗਿੱਲ ਨੇ ਆਈਆਂ ਸੰਗਤਾਂ ਅਤੇ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਸ਼ਰਧਾਂਜਲੀ ਸਮਾਗਮ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
