Jul 13, 2026

ਸਰੀ (ਰਵੀ ਕਾਂਤ ਸ਼ਰਮਾ)-ਬੀਤੇ ਦਿਨੀਂ ਪੰਜਾਬ ਭਵਨ ਸਰੀ ਵਿਖੇ ਉਘੇ ਸਵਰਗੀ ਲੇਖਕ ਹਰਜੀਤ ਦੌਧਰੀਆ ਦੀ  ਯਾਦ ਵਿੱਚ ਇਕ ਸ਼ਰਧਾਂਜਲੀ ਸਮਾਗਮ ਪਰਿਵਾਰ ਅਤੇ ਪ੍ਰਸਿੱਧ ਕਾਰੋਬਾਰੀ ਅਤੇ ਸਮਾਜ ਸੇਵੀ ਸੁਖੀ ਬਾਠ ਵਲੋਂ ਆਯੋਜਿਤ ਕੀਤਾ ਗਿਆ।ਇਸ ਮੌਕੇ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਦੇ ਲੋਕਾਂ , ਪਰਿਵਾਰਕ ਮੈਂਬਰਾਂ ਅਤੇ ਪੰਜਾਬੀ ਸਾਹਿਤ ਨਾਲ ਜੁੜੀਆਂ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਸਮਾਗਮ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਮਰਹੂਮ ਹਰਜੀਤ ਦੌਧਰੀਆ ਵੱਲੋਂ ਸਮਾਜ ਅਤੇ ਸਾਹਿਤ  ਲਈ  ਪਾਈ ਵਡਮੁੱਲੇ ਯੋਗਦਾਨ ਨੂੰ ਯਾਦ ਕੀਤਾ ਤੇ ਉਹਨਾਂ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ।