Jul 13, 2026

ਸਰੀ ( ਦੇ ਪ੍ਰ ਬਿ)- ਬੀਤੇ ਦਿਨੀਂ ਸਰੀ ਨਾਓ ਵਲੋਂ ਮੇਅਰ ਉਮੀਦਵਾਰ ਟਰੌਏ ਵੈਨ ਵਲੀਟ ਅਤੇ ਉਹਨਾਂ ਨਾਲ ਕੌਂਸਲਰ ਉਮੀਦਵਾਰਾਂ ਦੇ ਸਮਰਥਨ ਵਿਚ ਇਕ ਇਕੱਠ ਕੀਤਾ ਗਿਆ। ਇਸ ਮੌਕੇ ਟਰੌਏ ਵੈਨ ਨੇ ਆਪਣੀ ਸਲੇਟ ਦਾ ਪ੍ਰੋਗਰਾਮ ਵੋਟਰਾਂ ਨਾਲ ਸਾਂਝਾ ਕੀਤਾ। ਉਹਨਾਂ ਕਿਹਾ ਕਿ ਸਰੀ ਨੂੰ ਇਕ ਤਬਦੀਲੀ ਅਤੇ ਯੋਗ ਅਗਵਾਈ ਦੀ ਲੋੜ ਹੈ। ਸਰੀ ਨੂੰ ਦਰਪੇਸ਼ ਸਮੱਸਿਆਵਾਂ ਦੇ ਨਾਲ ਸ਼ਹਿਰੀਆਂ ਲਈ ਅਫੋਰਡੇਬਲ ਘਰ, ਆਵਾਜਾਈ ਦੀ ਸਮੱਸਿਆ, ਮੁਢਲੇ ਢਾਂਚੇ ਦਾ ਨਿਰਮਾਣ ਅਤੇ ਹੋਰ ਵਿਕਾਸ ਕਾਰਜਾਂ ਲਈ ਇਕ ਠੋਸ ਨੀਤੀ ਦੀ ਲੋੜ ਹੈ। ਇਸ ਮੌਕੇ ਉਹਨਾਂ ਦੀ ਸਲੇਟ ਵਲੋਂ ਕੌਂਸਲ ਲਈ ਪੰਜਾਬੀ ਉਮੀਦਵਾਰ ਰਾਹੁਲ ਗਿੱਲ ਅਤੇ ਜੈਸੀ ਜੌਹਲ ਨੇ ਵੀ ਲੋਕਾਂ ਨੂੁੰ ਸੰਬੋਧਨ ਕੀਤਾ। ਉਹਨਾਂ ਕਿਹਾ ਕਿ  ਇਕ ਚੰਗੇ ਅਤੇ ਸੁਯੋਗ ਪ੍ਰਸਾਸ਼ਨ ਲਈ ਸਰੀ ਸਿਟੀ ਵਿਚ ਤਬਦੀਲੀ ਸਮੇਂ ਦੀ ਮੰਗ ਹੈ। ਉਹਨਾਂ ਲੋਕਾਂ ਨੂੰ ਸਰੀ ਨਾਓ ਦੇ ਭਰਵੇਂ ਸਮਰਥਨ ਦੀ ਅਪੀਲ ਕੀਤੀ। ਜਿ਼ਕਰਯੋਗ ਹੈ ਕਿ ਸਰੀ ਨਾਓ ਸਲੇਟ ਵਿਚ ਪੰਜਾਬੀ ਭਾਈਚਾਰੇ ਦੇ ਉਘੇ ਰੀਐਲਟਰ ਰਾਹੁਲ ਗਿੱਲ ਅਤੇ ਬਿਜਨਸਮੈਨ ਜੈਸੀ ਜੌਹਲ ਉਮੀਦਵਾਰ ਹਨ।