ਸਰੀ- ਪੰਜਾਬ ਤੋਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਜੋ ਪਿਛਲੇ ਦਿਨੀਂ ਕੈਨੇਡਾ ਤੇ ਅਮਰੀਕਾ ਵਿਚ ਆਪਣੇ ਪਰਿਵਾਰਕ ਸਮਾਗਮਾਂ ਵਿਚ ਸ਼ਾਮਿਲ ਹੋਣ ਲਈ ਆਏ ਸਨ, ਵਾਪਸੀ ਤੇ ਕੁਝ ਸਮੇਂ ਲਈ ਸਰੀ-ਵੈਨਕੂਵਰ ਰੁਕੇ। ਇਸ ਦੌਰਾਨ ਆਪਣੇ ਸੰਖੇਪ ਪੜਾਅ ਦੌਰਾਨ ਉਹ ਕੁਝ ਨਿੱਜੀ ਦੋਸਤਾਂ ਅਤੇ ਸਹਿਯੋਗੀਆਂ ਨੂੰ ਮਿਲੇ। ਇਸ ਦੌਰਾਨ ਅਕਾਲੀ ਦਲ ਬੀਸੀ ਦੇ ਆਗੂ ਅਤੇ ਵਰਕਰ ਵੀ ਉਹਨਾਂ ਨੂੰ ਮਿਲੇ ਤੇ ਪੰਜਾਬ ਦੀ ਸਿਆਸੀ ਅਤੇ ਸਮਾਜਿਕ ਹਾਲਾਤ ਅਤੇ ਪ੍ਰਸਥਿਤੀਆਂ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਉਹਨਾਂ ਨੇ ਦੋਸਤਾਂ- ਮਿਤਰਾਂ ਅਤੇ ਸਹਿਯੋਗੀਆਂ ਨਾਲ ਯਾਦਗਾਰੀ ਤਸਵੀਰਾਂ ਕਰਵਾਈਆਂ ਜਿਹਨਾਂ ਵਿਚ ਜਥੇਦਾਰ ਗੁਰਚਰਨ ਸਿੰਘ ਖੱਖ, ਹਰਜੀ ਬਾਜਵਾ ਟੋਰਾਂਟੋ, ਰਿੱਕੀ ਬਾਜਵਾ ਸਰੀ ਤੋਂ ਕੌਂਸਲਰ ਉਮੀਦਵਾਰ, ਡਾ ਜਗਦੀਪ ਸਿੰਘ ਸੰਧੂ, ਪੁਰੇਵਾਲ, ਸ ਸੁਰਜੀਤ ਸਿੰਘ ਮਾਧੋਪੁਰੀ, ਨਿਸ਼ਾਬਰ ਸਿੰਘ ਢੀਂਡਸਾ, ਰਾਜੀ ਸੰਧਰ ( ਟੋਕੀਓ ਮਿਠਾਈਵਾਲਾ), ਸ ਤਰਸੇਮ ਸਿੰਘ ਬੈਂਸ, ਮਨਦੀਪ ਬੈਂਸ ਤੇਜਾ ਫੂਡਜ਼, ਨਰਿੰਦਰ ਸਿੰਘ ਖੱਖ ( ਮਿਰਾਜ ਬੈਂਕੁਇਟ ਹਾਲ), ਰੀਐਲਟਰ ਰਾਜ ਬੰਗਾ ਨਾਨੈਮੋ, ਡਾ ਸੋਨਿਕ ਸਿੰਘ ਨਾਨੈਮੋ, ਚਤਰਜੀਤ ਸਿੰਘ ਮਿਨਹਾਸ ਨਾਨੈਮੋ, ਗਿਆਨੀ ਸਤਨਾਮ ਸਿੰਘ ਪਾਲਦੀ ਗੁਰੂ ਘਰ ਡੰਕਨ, ਐਮ ਐਲ ਏ ਮਨਦੀਪ ਸਿੰਘ ਧਾਲੀਵਾਲ, ਹਰਜੀਤ ਸਿੰਘ ਕੰਡਾ ਵਿਕਟੋਰੀਆ, ਹਰਪ੍ਰੀਤ ਸਿੰਘ ਜੌੜਾ ਵਿਕਟੋਰੀਆ, ਸੁਰਿੰਦਰਪਾਲ ਸਿੰਘ ਔਲਖ, ਪਵਨ ਗਰੋਵਰ, ਕੁਲਦੀਪ ਸਿੰਘ ਦੌਲਤਪੁਰਾ, ਮਨਪ੍ਰੀਤ ਸਿੰਘ ਰਾਜਪੁਰਾ, ਰਵਨੀਤ ਸਿੰਘ ਜੌਹਲ, ਜਥੇਦਾਰ ਦਰਸ਼ਨ ਸਿੰਘ ਧਾਲੀਵਾਲ, ਰਾਏ ਅਜ਼ੀਜ ਉਲਾ ਖਾਨ ਸਾਬਕਾ ਐਮ ਪੀ ਪਾਕਿਸਤਾਨ, ਮਨਿੰਦਰ ਸਿੰਘ ਗਿੱਲ ਰੇਡੀਓ ਇੰਡੀਆ, ਐਡਵੋਕੇਟ ਲਵਲੀਨ ਗਿੱਲ, ਬੂਟਾ ਸਿੰਘ ਢਿੱਲੋਂ, ਸੱਬਾ ਹੁੰਦਲ, ਡਾ ਬਲਜਿੰਦਰ ਸਿੰਘ ਚੀਮਾ, ਡਾ ਗੁਲਜ਼ਾਰ ਸਿੰਘ ਚੀਮਾ, ਹੈਰੀ ਕੂਨਰ, ਪਰਮਿੰਦਰ ਥਿੰਦ, ਡਾ ਮਾਨ ਅਤੇ ਹੋਰ ਕਈ ਸ਼ਖਸੀਅਤਾਂ ਸ਼ਾਮਿਲ ਸਨ। ਡਾ ਚੀਮਾ ਨੇ ਵੈਨਕੂਵਰ ਤੋਂ ਵਾਪਸੀ ਫਲਾਈਟ ਲੈਂਦਿਆਂ ਪੰਜਾਬ ਦੇ ਚੰਗੇਰੇ ਭਵਿਖ ਲਈ ਐਨ ਆਰ ਆਈ ਭਰਾਵਾਂ ਵਲੋਂ ਵਿਖਾਈ ਗਈ ਚਿੰਤਾ ਤੇ ਸ਼ੁਭ ਇਛਾਵਾਂ ਲਈ ਧੰਨਵਾਦ ਕੀਤਾ।





















