Aug 3, 2026

ਮੋਗਾ-ਪੰਜਾਬ ਦੇ ਸਾਬਕਾ ਰਾਜ ਸੂਚਨਾ ਕਮਿਸ਼ਨਰ ਅਤੇ ਭਾਜਪਾ ਦੇ ਸੀਨੀਅਰ ਆਗੂ ਨਿਧੜਕ ਸਿੰਘ ਬਰਾੜ ਨੇ ਇੱਕ ਬਿਆਨ ਰਾਹੀਂ  ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ  ਸਰਕਾਰ ਵਲੋਂ ਬਣਾਈ ਪੁਲਿਸ ਸਿੱਟ ਦੇ ਸਾਹਮਣੇ ਪੇਸ਼ ਹੋ ਕੇ ਅਕਾਲੀ ਦਲ  ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜੋ ਬਿਆਨ ਦਿੱਤਾ ਹੈ,  ਉਹ ਸਾਫ ਤੌਰ ਤੇ ਸਾਬਕਾ ਜਥੇਦਾਰ ਰਘਬੀਰ ਸਿੰਘ ਹੋਰਾਂ ਦੀ ਡਿੱਗੀ ਹੋਈ ਮਾਨਸਿਕਤਾ ਦਾ ਪ੍ਰਮਾਣ  ਹੈ ਅਤੇ ਇਹ ਅਹਿਸਾਸ ਕਰਵਾਉਂਦਾ ਹੈ ਕਿ ਉਹ  ਸਿਰਫ਼ ਨਿੱਜੀ ਕਿੜ ਕੱਢਣ ਲਈ ਸਾਰੀਆਂ ਮਾਨਤਾਵਾਂ ਨੂੰ ਛਿੱਕੇ ਟੰਗ ਕੇ ਸਰਕਾਰ  ਦੀ ਝੋਲੀ ਵਿੱਚ ਬੈਠ  ਚੁੱਕੇ ਹਨ । ਉਹਨਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਨੇ ਉਹਨਾਂ ਨੂੰ  ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ। ਸੁਖਬੀਰ ਸਿੰਘ ਬਾਦਲ ਨੇ ਦੋ ਦਸੰਬਰ ਨੂੰ ਬਹਿਬਲ ਕਲਾਂ ਗੋਲੀ ਕਾਂਡ ਸਮੇਂ ਉਹਨਾਂ ਦੀ ਸਰਕਾਰ ਦੇ ਕਾਲ ਦੌਰਾਨ ਵਾਪਰਨ   ਦੀ ਨੈਤਿਕ ਤੇ ਰਾਜਨੀਤਿਕ ਜਿੰਮੇਵਾਰੀ ਕਬੂਲੀ ਸੀ ਨਾ ਕਿ ਕਿਸੇ ਸਾਜਿਸ਼ ਤਹਿਤ ਲੋਕਾਂ ਤੇ ਗੋਲੀਆਂ ਚਲਾਉਣ ਦੀ ਸਿੱਧੀ ਜਿੰਮੇਵਾਰੀ ਲਈ ਸੀ ਜਾਂ ਕੋਈ ਇਕਬਾਲੀਆ ਬਿਆਨ ਦਿੱਤਾ ਸੀ। ਸ੍ਰੀ ਅਕਾਲ ਤਖ਼ਤ ਤੇ ਪੇਸ਼ ਹੋ ਕਿ ਗੁਨਾਹ ਕਬੂਲਣੇ ਸਿੱਖੀ ਪ੍ਰੰਪਰਾਵਾਂ ਹਨ। ਇਹ ਮਾਨਸਿਕ ਸ਼ੁਧੀਕਰਨ ਲਈ ਕੀਤਾ ਜਾਂਦਾ। ਇਸ ਕਰਕੇ ਆਪਣੀਆਂ ਨਿੱਜੀ ਖਾਹਿਸ਼ਾਂ ਤੇ ਗਲਤੀਆਂ ਦੇ ਚਲਦਿਆਂ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਹੁੰਦਿਆਂ ਪ੍ਰੈਸ ਕਾਨਫਰਸਾਂ ਕਰਨੀਆਂ ਤੇ ਹੋਰ ਆਪ ਬਹੁਤ ਆਪ ਹੁਦਰੀਆਂ ਕਰਨ ਕਰਕੇ ਜੇ ਉਹਨਾਂ ਨੂੰ ਅਹੁਦੇ ਤੋਂ ਹਟਾ  ਵੀ ਦਿੱਤਾ ਗਿਆ  ਸੀ ਵੀ ਉਹਨਾਂ ਨੂੰ ਸਰਕਾਰ ਦੇ ਝੋਲੀ ਚੁੱਕ ਨਹੀਂ ਸੀ ਬਣਨਾ ਚਾਹੀਦਾ । ਇਸ ਕਰਕੇ ਉਹਨਾਂ ਨੇ ਆਪਣੇ ਨਿੱਜੀ ਰੰਜਿਸ਼ ਕਰਕੇ ਵੱਡੀਆਂ ਪਰੰਪਰਾਵਾਂ ਦਾ ਘਾਣ ਕੀਤਾ ਜਿਹਦੇ ਨਾਲ ਹਰ ਸਿੱਖ ਦਾ ਚਾਹੇ ਉਹ ਸੁਖਬੀਰ ਸਿੰਘ ਬਾਦਲ ਦਾ ਸਿਆਸੀ ਵਿਰੋਧੀ ਹੀ ਹੋਵੇ ਦਾ ਹਿਰਦਾ ਵਲੂੰਧਰਿਆ  ਗਿਆ ਹੈ ਕਿ ਕਿੱਡੇ ਛੋਟੇ ਕਿਰਦਾਰ ਵਾਲੇ ਲੋਕ ਕਿੱਡੇ ਵੱਡੇ ਰੁਤਬਿਆਂ ਤੇ ਬੈਠੇ ਸਨ । ਗਿਆਨੀ ਰਘਬੀਰ ਸਿੰਘ ਸ਼ਕਲ ਸੂਰਤ ਤੋਂ ਕਿੰਨਾ ਭੋਲਾ ਸਾਫ ਸੁਥਰਾ ਲੱਗਦਾ ਅੰਦਰੋਂ ਕਿਸ ਇਖਲਾਕ ਦਾ ਮਾਲਿਕ  ਨਿਕਲਿਆ  ਇਹ ਸਭ ਦੇ ਸਾਹਮਣੇ ਆ ਗਿਆ ਹੈ। *ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ  ਗਿਆਨੀ ਰਘਬੀਰ ਸਿੰਘ ਨੂੰ ਪਰੰਪਰਾਵਾਂ ਨੂੰ ਨੁਕਸਾਨ ਪਹੁੰਚਾਉਣ ਕਰ ਕੇ ਖਾਲਸਾ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ।