Aug 3, 2026

ਸਰੀ- ਬੀਤੇ ਦਿਨ ਕੈਨੇਡਾ ਦੌਰੇ ਤੇ ਆਏ ਪੰਜਾਬ ਕਾਂਗਰਸ ਕਮੇਟੀ (ਐਸ ਸੀ ਸੈਲ) ਦੇ ਵਾਈਸ ਚੇਅਰਮੈਨ ਦਿਲਾਵਰ ਸਿੰਘ ਲਹਿਰਾ ਦਾ ਸਰੀ ਪੁੱਜਣ ਤੇ ਸਾਬਕਾ ਐਮ ਪੀ ਜਸਬੀਰ ਸਿੰਘ ਸੰਧੂ, ਮਨਜਿੰਦਰ ਸਿੰਘ ਪੰਨੂ ਤੇ ਸਾਥੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਸਪਾਈਸ ਕਲੱਬ ਇੰਡੀਅਨ ਕੁਜੀਨ ਵਿਖੇ ਇਕ ਵਿਸ਼ੇਸ਼ ਮਿਲਣੀ ਦੌਰਾਨ ਐਮ ਪੀ ਸੁਖ ਧਾਲੀਵਾਲ ਤੇ ਹੋਰਾਂ ਵਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਯਾਦਗਾਰੀ ਤਸਵੀਰਾਂ ਵੀ ਕਰਵਾਈਆਂ। ਸ ਲਹਿਰਾ ਨੇ ਆਪਣੇ ਸਨਮਾਨ ਲਈ ਸੁੱਖ ਧਾਲੀਵਾਲ ਅਤੇ ਪ੍ਰਬੰਧਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।