ਸਰੀ- ਮਾਲਵਾ ਫੋਕ ਆਰਟ ਸੈਂਟਰ ਵਲੋਂ ਉਘੇ ਗੀਤਕਾਰ ਤੇ ਅਦਾਕਾਰ ਰਾਜ ਕਾਕੜਾ ਦੀ ਪਲੇਠੀ ਪੁਸਤਕ ”ਪੈਂਡਾ -ਇਸ਼ਕ-ਏ-ਮਜੀਜ਼ੀ ਤੋਂ ਇਸ਼ਕ-ਏ-ਹਕੀਕੀ ਦਾ” ਦਾ ਲੋਕ ਅਰਪਣ 27 ਜੂਨ ਦਿਨ ਸ਼ਨੀਵਾਰ ਨੂੰ ਸ਼ਾਹੀ ਕੇਟਰਿੰਗ ਹਾਲ-12815-85 ਐਵਨਿਊ ਯੂਨਿਟ 104, ਸਰੀ ਵਿਖੇ ਦੁਪਹਿਰ 12 ਤੋਂ 3 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਵਲੋਂ ਪੰਜਾਬੀ ਪਿਆਰਿਆਂ ਨੂੰ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦਾ ਹਾਰਦਿਕ ਸੱਦਾ ਹੈ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 778-444-2234 ਜਾਂ 604-537-8482 ਤੇ ਸੰਪਰਕ ਕੀਤਾ ਜਾ ਸਕਦਾ ਹੈ।
