Jun 17, 2026

ਸਰੀ (ਰਵੀ ਕਾਂਤ ਸ਼ਰਮਾ)- ਸਰੀ ਦੇ ਉਘੇ ਬਿਜਨਸਮੈਨ ਸੁੱਖੀ ਬਾਠ ਮੋਟਰਜ਼ ਵਲੋਂ ਬੀਤੀ 13 ਜੂਨ ਨੂੰ 3 ਸਾਲਾ ਬੱਚੇ ਗੁਰਮੋਹ ਦੀ ਮਦਦ ਲਈ ਇੱਕ ਵਿਸ਼ੇਸ਼ ਫੰਡਰੇਜ਼ਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਗੁਰਮੋਹ ਆਪਣੇ ਮਾਤਾ-ਪਿਤਾ ਸਟਾਲਿਨ ਗਿੱਲ ਅਤੇ ਨਵਪ੍ਰੀਤ ਗਿੱਲ ਸਮੇਤ ਹਾਜ਼ਰ ਰਿਹਾ ਅਤੇ ਪਰਿਵਾਰ ਨੇ ਲੋਕਾਂ ਨਾਲ ਆਪਣੀ ਭਾਵਨਾਤਮਕ ਕਹਾਣੀ ਸਾਂਝੀ ਕੀਤੀ।

ਇਸ ਮੌਕੇ ਪੰਜਾਬ ਭਵਨ ਸਰੀ ਦੇ ਬਾਨੀ ਸੁੱਖੀ ਬਾਠ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੁੱਖੀ ਬਾਠ ਮੋਟਰਜ਼ ਵੱਲੋਂ ਆਮ ਤੌਰ ‘ਤੇ ਫੰਡਰੇਜ਼ਿੰਗ ਨਹੀਂ ਕੀਤੀ ਜਾਂਦੀ, ਪਰ ਇਹ ਫੰਡਰੇਜ਼ਿੰਗ ਇੱਕ ਨੰਨੇ ਬੱਚੇ ਦੀ ਗੰਭੀਰ ਬਿਮਾਰੀ ਕਾਰਨ ਬਹੁਤ ਮਹੱਤਵਪੂਰਨ ਸੀ। ਉਨ੍ਹਾਂ ਕਿਹਾ ਕਿ “ਇੱਕ 3 ਸਾਲਾ ਦਾ ਬੱਚਾ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਹੈ, ਇਸ ਕਰਕੇ ਇਹ ਫੰਡਰੇਜ਼ਿੰਗ ਇੱਕ ਮਨੁੱਖਤਾ ਦੀ ਸੇਵਾ ਹੈ।” ਸ੍ਰੀ ਬਾਠ ਨੇ ਸਮੂਹ ਭਾਈਚਾਰੇ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਨੇਕ ਕਾਰਜ ਵਿੱਚ ਯੋਗਦਾਨ ਪਾਇਆ ਜਾਵੇ ਅਤੇ ਗੁਰਮੋਹ ਦੀ ਜ਼ਿੰਦਗੀ ਬਚਾਉਣ ਲਈ ਚੱਲ ਰਹੀ ਮੁਹਿੰਮ ਦਾ ਹਿੱਸਾ ਬਣਿਆ ਜਾਵੇ।

ਉਨ੍ਹਾਂ ਇਹ ਵੀ ਕਿਹਾ ਕਿ ਲੋਕ ਆਪਣਾ ਨਾਮ ਜਾਂ ਫੋਨ ਨੰਬਰ ਸਾਂਝਾ ਕਰ ਸਕਦੇ ਹਨ, ਅਤੇ ਟੀਮ ਵੱਲੋਂ ਘਰ-ਘਰ ਜਾ ਕੇ ਦਾਨ ਇਕੱਠਾ ਕੀਤਾ ਜਾਵੇਗਾ। ਇਕੱਠੀ ਰਕਮ ਗੁਰਮੋਹ ਦੇ ਖਾਤੇ ਵਿੱਚ ਜਮ੍ਹਾਂ ਕਰਵਾਈ ਜਾਵੇਗੀ ਅਤੇ ਦਾਨਦਾਤਿਆਂ ਨੂੰ ਟੈਕਸ ਰਸੀਦ ਵੀ ਮੁਹੱਈਆ ਕਰਵਾਈ ਜਾਵੇਗੀ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 604-580-1000 ਤੇ ਸੰਪਰਕ ਕੀਤਾ ਜਾ ਸਕਦਾ ਹੈ। 

Leave a Reply

Your email address will not be published. Required fields are marked *