ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਦੰਗਲ ਭਖਣ ਜਾ ਰਿਹਾ ਹੈ। ਹਰ ਪਾਰਟੀ ਵਿਦੇਸ਼ੀ ਐਨ.ਆਰ.ਆਈਜ ਤੋਂ ਵੋਟ ਅਤੇ ਸਪੋਰਟ ਲਈ ਹਰ ਹੀਲਾ ਵਰਤਣ ਦੀ ਕੋਸ਼ਿਸ਼ ਕਰਦੀ ਹੈ। ਇਸ ਦੀ ਪਹਿਲ ਕਦਮੀ ਵਜੋਂ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ 12 ਜੂਨ ਸ਼ੁੱਕਰਵਾਰ ਸ਼ਾਮ ਨੂੰ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਗੁਰੂ ਘਰ ਪਹੁੰਚਿਆ। ਚਾਹ ਪਾਣੀ ਪੀਣ ਤੋ ਉਪਰੰਤ ਦਰਬਾਰ ਹਾਲ ਵਿਚ ਨਤਮਸਤਕ ਹੋਏ। ਸਭ ਤੋਂ ਪਹਿਲਾਂ ਕੈਨੇਡਾ ਦੇ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਬਖ਼ਸ਼ ਸਿੰਘ (ਬਾਗ਼ੀ) ਸੰਘੇੜਾ ਨੇ ਖ਼ਾਲਸਾ ਦੀਵਾਨ ਸੁਸਾਇਟੀ ਦਾ ਇਤਿਹਾਸ ਤੇ ਬੱਬਰ ਅਕਾਲੀਆਂ ਬਾਰੇ ਵਫ਼ਦ ਨੂੰ ਜਾਣਕਾਰੀ ਦਿੱਤੀ ਫਿਰ ਪੰਜਾਬ ਤੋਂ ਆਏ ਲੀਡਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਪ੍ਰਤੀ ਹਮਦਰਦੀ ਬਾਰੇ ਚਾਨਣਾ ਪਾਇਆ ਅਤੇ ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਦੀ ਤਾਰੀਫ ਕੀਤੀ। ਆਲੂਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਸ ਹਰਦੇਵ ਸਿੰਘ ਸੰਘਾ ਦਾ ਪੋਤਰਾ ਹਰਜਾਪ ਸਿੰਘ ਸੰਘਾ ਨੇ ਕਿਹਾ ਕਿ ਖੇਤਰੀ ਪਾਰਟੀ ਦੀ ਹੋਂਦ ਹੋਣੀ ਜ਼ਰੂਰੀ ਹੈ ਅਤੇ ਕਿਸਾਨਾਂ ਦੀ ਹਮਦਰਦ ਪਾਰਟੀ ਸ਼੍ਰੋਮਣੀ ਕਮੇਟੀ ਦੀ ਤਰੀਫ ਕੀਤੀ। ਸਵਰਗੀ ਜਥੇਦਾਰ ਤੋਤਾ ਸਿੰਘ ਦਾ ਸਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਦੱਸਿਆ ਕਿ ਬੇਅਦਬੀਆਂ ਦਾ ਰੋਲਾ ਪਾ ਕੇ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਆਮ ਆਦਮੀ ਤੇ ਕਾਂਗਰਸ ਪਾਰਟੀ ਨੇ ਕੀਤਾ ਹੈ। ਨੂਰਮਹਿਰ ਦੇ ਸਾਬਕਾ ਵਿਧਾਇਕ ਤੇ ਸਵਰਗੀ ਆਗੂ ਗੁਰਦੀਪ ਸਿੰਘ ਭੁੱਲਰ ਦੇ ਦਾਮਾਦ ਰਾਜਕਮਲ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਸਤਿੰਦਰਪਾਲ ਸਿੰਘ ਢੱਟ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਬਹੁਤ ਸਾਰੇ ਅਕਾਲੀ ਵਰਕਰ ਗੁਰੂ ਘਰ ਪਹੁੰਚੇ। ਕਸ਼ਮੀਰ ਸਿੰਘ ਧਾਲੀਵਾਲ ਨੇ ਸਟੇਜ ਤੋਂ ਸਾਰਿਆਂ ਨੂੰ ਬੋਲਣ ਦਾ ਸਮਾਂ ਦਿੱਤਾ ਤੇ ਵਫ਼ਦ ਦੇ ਮੈਂਬਰਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਕਸ਼ਮੀਰ ਸਿੰਘ ਧਾਲੀਵਾਲ ਨੂੰ ਗਲਵੱਕੜੀ ਵਿਚ ਲੈ ਕੇ ਯਾਦਗਾਰੀ ਤਸਵੀਰਾਂ ਖਿਚਾਈਆਂ ਤੇ ਮਹਿਸੂਸ ਕੀਤਾ ਕਿ ਖਾਲਸਤਾਨੀ ਸਾਡਾ ਵਿਰੋਧ ਕਰਦੇ ਹਨ ਪਰੰਤੂ ਪੰਥ ਦਰਦੀਆਂ ਨੇ ਸਾਡਾ ਸਤਿਕਾਰ ਕੀਤਾ ਹੈ। ਉਨ੍ਹਾਂ ਨੇ ਖ਼ਾਲਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਗ਼ਦਰੀ ਬਾਬਿਆਂ ਅਕਾਲੀ ਬਬਰਾਂ ਦੇ ਖ਼ੂਨ ਨਾਲ ਸਿੰਜੀ ਸੁਸਾਇਟੀ ਤੋਂ ਸ਼ੁਰੂਆਤ ਕਰ ਕੇ ਅਸੀਂ ਮਾਣ ਮਹਿਸੂਸ ਕਰ ਹੇ ਹਾਂ ਆਸ ਕਰਦੇ ਹਾਂ ਉਨ੍ਹਾਂ ਬਜ਼ੁਰਗਾਂ ਦਾ ਸਾਡੇ ਤੇ ਮੇਹਰ ਭਰਿਆ ਹੱਥ ਹੋਵੇਗਾ। ਰਣਜੀਤ ਸਿੰਘ ਹੇਅਰ ਪ੍ਰਧਾਨ , ਕਸ਼ਮੀਰ ਸਿੰਘ ਧਾਲੀਵਾਲ ਸਕੱਤਰ ਨੇ ਵਫਦ ਨੂੰ ਜੀ ਆਇਆ ਆਖਿਆ ਤੇ ਚਾਹ ਪਾਣੀ ਤੇ ਲੰਗਰ ਛਕਾਇਆ।
ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਸਲਾਨਾ ਰਿਪੋਰਟ ਨੂੰ ਪ੍ਰਵਾਨਗੀ-ਗੁਰੂ ਘਰ ਸਿਰ ਕੋਈ ਕਰਜਾ ਨਹੀ੍ਂ –


ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਖਾਲਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਹਰ ਸਾਲ ਆਮਦਨ ਅਤੇ ਖਰਚ ਦਾ ਹਿਸਾਬ ਸੰਗਤਾਂ ਸਾਹਮਣੇ ਪੇਸ਼ ਕਰਦੀ ਹੈ। ਇਸ ਸਾਲ 2026 ਵਿਚ 2025 ਦੇ ਖਰਚੇ ਤੇ ਆਮਦਨ ਦਾ ਲੇਖਾ ਜੋਖਾ ਪ੍ਰਧਾਨ ਰਣਜੀਤ ਸਿੰਘ ਹੇਅਰ ਨੇ ਸੰਗਤਾਂ ਸਾਹਮਣੇ ਪੇਸ਼ ਕੀਤਾ। ਸੰਗਤਾਂ ਨੇ ਬੜੇ ਗੌਰ ਨਾਲ ਸਾਰਾ ਹਿਸਾਬ ਕਿਤਾਬ ਜਾਣਿਆ । ਜੈਕਾਰਿਆਂ ਦੀ ਗੂੰਜ ਵਿਚ ਸਲਾਨਾ ਵਿੱਤੀ ਰਿਪੋਰਟ ਦੀ ਪ੍ਰਵਾਨਗੀ ਦਿੱਤੀ। ਉਨ੍ਹਾਂ ਦੱਸਿਆ ਕਿ ਗੁਰੂ ਘਰ ਸਿਰ ਕੋਈ ਕਰਜ਼ਾ ਨਹੀਂ ਹੈ ਸਗੋਂ ਪੈਸੇ ਬੈਂਕ ਪਾਸ ਜਮਾਂ ਵੀ ਹਨ। ਰੈਨੋਵੇਸ਼ਨ ਤੋਂ ਬਾਅਦ ਸੰਗਤਾਂ ਗੁਰੂ ਘਰ ਵਿਖੇ ਪ੍ਰੋਗਰਾਮ ਵੱਧ ਕਰਦੇ ਰਹੇ ਹਨ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਹੇਅਰ ਨੇ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਜੋ ਹਰ ਵਕਤ ਖਾਲਸਾ ਦੀਵਾਨ ਸੁਸਾਇਟੀ ਦੀ ਚੜਦੀ ਕਲਾ ਲਈ ਕੰਮ ਕਰਦੇ ਹਨ।
ਸੁੰਨੜ ਕਲਾਂ ਨਗਰ-ਨਿਵਾਸੀਆਂ ਵੱਲੋਂ ਸ਼ਹੀਦੀ ਪੁਰਬ ਤੇ ਅਖੰਡ ਪਾਠ ਦੀ ਸੇਵਾ ਕਰਵਾਈ-

ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਨਗਰ ਨਿਵਾਸੀ ਸੁੰਨੜ ਕਲ੍ਹਾ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰਾ ਪਿਛਲੇ 21 ਸਾਲਾਂ ਤੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਸਬੰਧ ਵਿਚ ਅਖੰਡਪਾਠ ਦੀ ਸੇਵਾ ਕਰਵਾਈ ਜਾਂਦੀ ਹੈ। ਇਸ ਸਾਲ 12 ਜੂਨ ਸ਼ੁੱਕਰਵਾਰ ਨੂੰ ਅਖੰਡਪਾਠ ਆਰੰਭ ਕਰਾਏ ਗਏ ਜਿਨ੍ਹਾਂ ਦੇ ਭੋਗ 14 ਜੂਨ ਐਤਵਾਰ ਨੂੰ ਪਾਏ ਗਏ। ਉਪਰੰਤ ਕੀਰਤਨ ਦਰਬਾਰ ਕਰਾਏ ਗਏ। ਗਿਆਨੀ ਹਰਪ੍ਰੀਤ ਸਿੰਘ ਜੀ ਨੇ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ਸਬੰਧੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ। ਕੀਰਤਨੀ ਜਥੇ ਨੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਦੂਸਰੇ ਅਖੰਡ ਪਾਠ ਦੀ ਸੇਵਾ ਮਨਜਿੰਦਰ ਸਿੰਘ ਸੁੰਨੜ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਕਰਾਈ ਗਈ।। ਸੁੰਨੜ ਕਲਾ ਦੀ ਬੇਟੀ ਤੇ ਜੈਸੀ ਸੁੰਨੜ ਜੋ ਸਰੀ ਨਿਊਟਨ ਤੋਂ ਐਮ.ਐਲ ਏ ਹੈ ਅਤੇ ਵਜ਼ੀਰ ਹੈ ਉਸ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਰਣਜੀਤ ਸਿੰਘ ਹੇਅਰ (ਪ੍ਰਧਾਨ) ਨੇ ਸਲਾਨਾ ਰਿਪੋਰਟ ਪੜ ਕੇ ਸੁਣਾਈ।
ਨਗਰ ਨਿਵਸੀ ਸੰਗਤਾਂ ਨੇ ਪਿੰਡ ਦੀਆਂ ਯਾਦਾ ਸਾਂਝੀਆਂ ਕੀਤੀਆ ਅਤੇ ਅਗਲੇ ਸਾਲ ਵਾਸਤੇ ਮਿਲਣ ਦਾ ਵਾਅਦਾ ਕੀਤਾ। ਗੁਰੂ ਕੇ ਲੰਗਰ ਅਟੁਟ ਵਰਤਾਏ ਗਏ। ਯਾਦਗਾਰੀ ਤਸਵੀਰਾਂ ਲਈਆਂ ਗਈਆਂ। ਕਾਮਾਗਾਟਾਮਾਰੂ ਦਾ ਮਿਊਜ਼ੀਅਮ ਵੀ ਨਵੇਂ ਆਏ ਨਗਰ ਨਿਵਾਸੀਆਂ ਨੂੰ ਦਿਖਾਇਆ ਗਿਆ।

