-ਸਰੀ ਅਤੇ ਲੈਂਗਲੀ ਦੇ ਭਾਰੀ ਇਕੱਠਾਂ ਨੇ ਸਿਆਸੀ ਧਿਰਾਂ ਦੇ ਕੰਨ ਖੜੇ ਕੀਤੇ-
ਰਿਪੋਰਟ- ਪਵਨ ਗਰੋਵਰ ਅਜੀਤਵਾਲ-
ਸਰੀ, 17 ਜੂਨ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਵੱਲੋਂ ਮਿਸ਼ਨ 2027 ਤਹਿਤ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ ਆਗੂਆਂ ਦੇ ਇੱਕ ਵਫਦ ਦੀ ਆਮਦ ਮੌਕੇ ਰੱਖੇ ਸਮਾਗਮਾਂ ਨੇ ਪਹਿਲੇ ਹੱਲੇ ਹੀ ਇਤਿਹਾਸ ਸਿਰਜ ਦਿੱਤਾ। ਕੈਨੇਡਾ ਤੋਂ ਬਾਹਰਲੇ ਕਿਸੇ ਦੂਸਰੇ ਮੁਲਕ ਨਾਲ ਸੰਬੰਧਤ ਕਿਸੇ ਰਾਜਸੀ ਧਿਰ ਵਲੋਂ ਕੈਨੇਡਾ ਦੀ ਧਰਤੀ ‘ਤੇ ਸਮੇਂ-ਸਮੇਂ ਸਿਰ ਪ੍ਰੋਗਰਾਮ ਰੱਖੇ ਜਾਂਦੇ ਹਨ ਪ੍ਰੰਤੂ ਕੈਨੇਡਾ ਦੇ ਇਤਿਹਾਸ ‘ਚ ਅਜਿਹੀ ਇਕੱਤਰਤਾ ਪਹਿਲੀ ਵਾਰ ਦੇਖਣ ਨੂੰ ਮਿਲੀ ਹੈ ਜਦੋਂ ਪੰਜਾਬ ਤੋਂ ਆਏ ਰਾਜਨੀਤਿਕ ਆਗੂਆਂ ਨਾਲ ਮੇਲ-ਮਿਲਾਪ ਲਈ ਰੱਖੇ ਇਕੱਠ ਦੌਰਾਨ ਹਜ਼ਾਰਾਂ ਦੀ ਤਾਦਾਦ ‘ਚ ਸੂਬੇ ਭਰ ਤੋਂ ਪਾਰਟੀ ਸਨੇਹੀਆਂ ਨੇ ਆਪਣੇ ਆਗੂਆਂ ਨਾਲ ਵਿਚਾਰਾਂ ਦੀ ਸਾਂਝ ਪਾਈ। ਸਰੀ ਦੇ ਸੁਲੇਵਨ ਗਾਰਡਨ ਅਤੇ ਅਤੇ ਲੈਂਗਲੀ ਬੈਂਕੁਇਟ ਹਾਲ ‘ਚ ਹੋਏ ਭਰਵੇਂ ਇਕੱਠਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬਾਗੋ-ਬਾਗ ਕਰ ਦਿੱਤਾ ਇੱਥੋਂ ਤੱਕ ਕਿ ਇੰਨ੍ਹਾਂ ਇਕੱਠਾਂ ਤੋਂ ਬਾਗੋ ਬਾਗ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਆਪਣੇ ਸ਼ੋਸ਼ਲ ਮੀਡੀਆ ਖਾਤਿਆਂ ਤੋਂ ਇੰਨ੍ਹਾਂ ਇਕੱਠਾਂ ਦਾ ਹਵਾਲਾ ਦੇ ਕੇ, ਪ੍ਰਵਾਸੀ ਪੰਜਾਬੀਆਂ ਦਾ ਧੰਨਵਾਦ ਕੀਤਾ।
ਸ਼੍ਰੋਮਣੀ ਅਕਾਲੀ ਦਲ ਵਲੋਂ ਭੇਜੇ ਵਫਦ ‘ਚ ਐਡਵੋਕੇਟ ਬਰਜਿੰਦਰ ਸਿੰਘ ਮੱਖਣ ਬਰਾੜ ਹਲਕਾ ਧਰਮਕੋਟ, ਪਰਮਜੀਤ ਸਿੰਘ ਢਿੱਲੋਂ ਹਲਕਾ ਸਮਰਾਲਾ, ਗੁਰਪ੍ਰੀਤ ਸਿੰਘ ਝੱਬਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਤਵਿੰਦਰਪਾਲ ਸਿੰਘ ਢੱਟ ਹਲਕਾ ਹੁਸ਼ਿਆਰਪੁਰ, ਆਲੂ ਕਿੰਗ ਵਜੋਂ ਜਾਣੇ ਜਾਂਦੇ ਜਲੰਧਰ ਦੇ ਸੰਘਾ ਪਰਿਵਾਰ ਦੇ ਫਰਜੰਦ ਹਰਜਾਪ ਸਿੰਘ ਸੰਘਾ ਹਲਕਾ ਜਲੰਧਰ ਕੈਂਟ, ਐਡਵੋਕੇਟ ਰਾਜਕਮਲ ਸਿੰਘ ਹਲਕਾ ਨੂਰਮਹਿਲ ਅਤੇ ਜਸਪ੍ਰੀਤ ਸਿੰਘ ਮਾਹਲਾ ਹਲਕਾ ਬਾਘਾਪੁਰਾਣਾ ਨੇ ਸ਼ਿਰਕਤ ਕੀਤੀ ਜਦਕਿ ਪਾਰਟੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਕੈਨੇਡਾ ਏਅਰਪੋਰਟ ਤੋਂ ਵਾਪਸ ਭੇਜ ਦਿੱਤਾ ਗਿਆ।ਕੈਨੇਡਾ ਪਹੁੰਚਣ ਸਮੇਂ ਸਭ ਤੋਂ ਪਹਿਲਾਂ ਸਮੂੰਹ ਆਗੂਆਂ ਨੂੰ ਵੈਨਕੂਵਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਵਿਖੇ ਨਤਮਸਤਕ ਹੋਣ ਸਮੇਂ ਪ੍ਰਬੰਧਕੀ ਕਮੇਟੀ ਵਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ, ਉਪਰੰਤ ਪਾਰਟੀ ਆਗੂਆਂ ਨੇ ਵੱਖ-ਵੱਖ ਥਾਵਾਂ ‘ਤੇ ਨੁੱਕੜ ਮੀਟਿੰਗਾਂ ਕਰਕੇ, ਪ੍ਰਵਾਸੀ ਪੰਜਾਬੀਆਂ ਨਾਲ ਵਿਚਾਰਾਂ ਦੀ ਸਾਂਝ ਪਾਈ।
ਇੰਨ੍ਹਾਂ ਸਮਾਗਮਾਂ ਦੌਰਾਨ ਸੰਬੋਧਨ ਕਰਦਿਆਂ ਐਡਵੋਕੇਟ ਬਰਜਿੰਦਰ ਸਿੰਘ ਮੱਖਣ ਬਰਾੜ, ਐਡਵੋਕੇਟ ਰਾਜਕਮਲ ਸਿੰਘ, ਗੁਰਪ੍ਰੀਤ ਸਿੰਘ ਝੱਬਰ, ਪਰਮਜੀਤ ਸਿੰਘ ਢਿੱਲੋਂ, ਹਰਜਾਪ ਸਿੰਘ ਸੰਘਾ, ਸਤਵਿੰਦਰਪਾਲ ਸਿੰਘ ਢੱਟ ਨੇ ਆਪੋ-ਆਪਣੇ ਅੰਦਾਜ਼ ‘ਚ ਜਿੱਥੇ ਪਿਛਲੇ ਸਮੇਂ ਦੌਰਾਨ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕਰਵਾਏ ਇਤਿਹਾਸਕ ਵਿਕਾਸ ਕਾਰਜਾਂ ਦਾ ਹਵਾਲਾ ਦਿੰਦਿਆਂ 2027 ‘ਚ ਮੁੜ ਤੋਂ ਆਪਣੀ ਮਾਂ ਪਾਰਟੀ ਨੂੰ ਮੌਕਾ ਦੇਣ ਦੀ ਅਪੀਲ ਕੀਤੀ ਉਥੇ ਪੰਜਾਬ ਅੰਦਰ ਮੌਜੂਦਾ ਸੱਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੀਤੇ ਜਾ ਰਹੇ ਕਥਿਤ ਭ੍ਰਿਸ਼ਟਾਚਾਰ ਅਤੇ ਸਰਕਾਰ ਦੀਆਂ ਕਮੀਆਂ ਦਾ ਹਵਾਲਾ ਦਿੰਦਿਆਂ ਭਵਿੱਖ ‘ਚ ਇੰਨ੍ਹਾਂ ਨੂੰ ਕਦੇ ਵੀ ਮੂੰਹ ਨਾਂ ਲਾਉਣ ਦੀ ਅਪੀਲ ਕੀਤੀ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇੱਕੋ-ਇੱਕ ਮਾਂ ਪਾਰਟੀ ਅਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੈ ਜਿਸਦੇ ਰਾਜ ‘ਚ ਪੰਜਾਬ ਦਾ ਹਰੇਕ ਵਸਨੀਕ ਅਤੇ ਵਿਦੇਸ਼ਾਂ ‘ਚ ਵੱਸਦੇ ਪੰਜਾਬੀ ਮਾਣ ਮਹਿਸੂਸ ਕਰਦੇ ਹੋਏ ਸਰਕਾਰੇ-ਦਰਬਾਰੇ ਆਪਣੀ ਪਹੁੰਚ ਰੱਖਦੇ ਸਨ, ਪ੍ਰੰਤੂ ਵਿਰੋਧੀ ਪਾਰਟੀਆਂ ਵੱਲੋਂ ਸਿਰਜੇ ਕੂੜ ਪ੍ਰਚਾਰ ਵਰਗੇ ਮਾਹੌਲ ਕਾਰਨ ਪੰਜਾਬ ਵਾਸੀਆਂ ਨੇ ਪ੍ਰਵਾਸੀ ਭਾਰਤੀਆਂ ਦੇ ਪ੍ਰਭਾਵ ਨਾਲ ਆਮ ਆਦਮੀ ਪਾਰਟੀ ਨੂੰ ਸਤਾ ‘ਚ ਹੀ ਨਹੀਂ ਲਿਆਂਦਾ ਬਲਕਿ ਇੰਨ੍ਹਾਂ ਨੂੰ ਕਾਮਯਾਬ ਕਰਨ ਲਈ ਲੱਖਾਂ ਡਾਲਰ ਇੰਨ੍ਹਾਂ ਦੀ ਮਦਦ ਲਈ ਭੇਜੇ ਪ੍ਰੰਤੂ ਪੰਜਾਬ, ਪੰਜਾਬੀਅਤ ਅਤੇ ਬਾਹਰਲੇ ਮੁਲਕਾਂ ‘ਚ ਵੱਸਦੇ ਪੰਜਾਬੀਆਂ ਦੀਆਂ ਆਸਾਂ ਨੂੰ ਦਰ-ਕਿਨਾਰ ਕਰਕੇ, ਮੌਜੂਦਾ ਮੁੱਖ-ਮੰਤਰੀ ਦਿੱਲੀ ਤੋਂ ਆਪਣੇ ਆਕਾਵਾਂ ਦੇ ਇਸ਼ਾਰਿਆਂ ‘ਤੇ ਸਰਕਾਰ ਚਲਾ ਰਿਹਾ ਹੈ ਅਤੇ ਪੰਜਾਬ ਦੇ ਹੱਕਾਂ ‘ਤੇ ਹਰੇਕ ਪੱਖ ਤੋਂ ਕਥਿਤ ਡਾਕਾ ਮਾਰ ਕੇ ਦਿੱਲੀ ਦੇ ਇਹ ਆਗੂ ਪੰਜਾਬ ਦਾ ਰੁਪਈਆ ਪਾਣੀ ਵਾਂਗ ਵਹਾਕੇ, ਪੰਜਾਬ ਸੂਬੇ ਨੂੰ ਕਰਜ਼ੇ ਦੀ ਪੰਡ ਥੱਲੇ ਡੁਬੋ ਰਹੇ ਹਨ। ਆਗੂਆਂ ਨੇ ਕਿਹਾ ਕਿ ਸੱਤਾ ‘ਚ ਰਹਿੰਦਿਆਂ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਵਲੋਂ ਗਲਤੀਆਂ ਵੀ ਹੋਈਆਂ ਹੋਣਗੀਆਂ ਅਤੇ ਕੁਝ ਇਲਜ਼ਾਮ ਵੀ ਪਾਰਟੀ ਉਪਰ ਲਗਾਏ ਗਏ ਹੋਣਗੇ, ਜਿਸਦੇ ਚੱਲਦਿਆਂ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੇ ਸਿੱਖ ਕੌਮ ਦੀ ਸਰਬ ਉਤ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋ ਕੇ, ਇੱਕ ਨਿਮਾਣੇ ਸਿੱਖ ਵਾਂਗ ਸਮੁੱਚੀਆਂ ਗਲਤੀਆਂ ਨੂੰ ਆਪਣੀ ਝੋਲੀ ‘ਚ ਪਵਾ ਲਿਆ ਅਤੇ ਸਿੰਘ-ਸਾਹਿਬਾਨ ਵਲੋਂ ਲਗਾਏ ਹੁਕਮਨਾਮੇ ਅਤੇ ਤਨਖਾਹ ਨੂੰ ਖਿੜ੍ਹੇ-ਮੱਥੇ ਪ੍ਰਵਾਨ ਕੀਤਾ। ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਨੂੰ ਵਿਚਾਰਨ ਲਈ ਵਿਸ਼ੇਸ਼ ਅਦਾਲਤਾਂ, ਐਨ.ਆਰ. ਆਈ ਸਭਾਵਾਂ ਅਤੇ ਪ੍ਰਵਾਸੀ ਪੰਜਾਬੀਆਂ ਲਈ ਵਿਸ਼ੇਸ਼ ਸੰਗਤ ਦਰਸ਼ਨ ਕਰਵਾਏ ਜਾਂਦੇ ਸਨ ਜੋ ਕਿ 2017 ਤੋਂ ਬਾਅਦ ਹੁਣ ਤੱਕ ਵੀ ਬੰਦ ਹਨ ਜਦਕਿ 2027 ‘ਚ ਸ਼੍ਰੋਮਣੀ ਅਕਾਲੀ ਦਲ ਸੱਤਾ ‘ਚ ਆਉਣ ‘ਤੇ ਪ੍ਰਵਾਸੀ ਪੰਜਾਬੀਆਂ ਲਈ ਸਹੂਲਤਾਂ ਨੂੰ ਮੁੜ ਤੋਂ ਸ਼ੁਰੂ ਕਰੇਗਾ।
ਇਸ ਮੌਕੇ ਪ੍ਰਸਿੱਧ ਗਾਇਕ ਕੇ. ਐਸ. ਮੱਖਣ ਨੇ ਪਾਰਟੀ ਦੀਆਂ ਨੀਤੀਆਂ ਨੂੰ ਪ੍ਰਚਾਰਦਿਆਂ, ਨਾਅਰਿਆਂ ਰਾਹੀਂ ਹਾਜ਼ਰੀ ਲਵਾਕੇ ਪੰਡਾਲ ‘ਚ ਹਾਜ਼ਰ ਸੰਗਤਾਂ ‘ਚ ਨਿਵੇਕਲਾ ਜੋਸ਼ ਭਰ ਦਿੱਤਾ। ਇੰਨ੍ਹਾਂ ਸਮਾਗਮਾਂ ਦੌਰਾਨ ਜਿੱਥੇ ਨੌਜਵਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਆਪਣਾ ਜੋਸ਼ ਜ਼ਾਹਰ ਕੀਤਾ ਉਥੇ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਨਾਲੋਂ ਟੁੱਟੇ ਅਨੇਕਾਂ ਸਤਿਕਾਰਯੋਗ ਬਜੁਰਗਾਂ ਨੇ ਵੀ ਮੁੜ ਤੋਂ ਆਪਣੀ ਮਾਂ-ਪਾਰਟੀ ਨਾਲ ਚੱਲਣ ਦਾ ਭਰੋਸਾ ਦਿੰਦਿਆਂ ਵੱਧ-ਚੜ੍ਹ ਕੇ ਇੰਨ੍ਹਾਂ ਰੈਲੀਆਂ ਨੂੰ ਕਾਮਯਾਬ ਕੀਤਾ।
ਇਸ ਮੌਕੇ ਕੌਮੀ ਯੂਥ ਆਗੂ ਸੁਖਪ੍ਰੀਤ ਸਿੰਘ ਮਾਹਲਾ, ਪਵਨ ਗਰੋਵਰ ਅਜੀਤਵਾਲ, ਕਮਲਜੀਤ ਸਿੰਘ ਮੋਗਾ, ਯੂਥ ਆਗੂ ਵਿੱਕੀ ਧਾਲੀਵਾਲ, ਜਸਕਰਨ ਸਿੰਘ ਢਿੱਲੋਂ, ਰਾਣਾ ਕੁਲਥਮ, ਡਾ. ਸੁਰਿੰਦਰਪਾਲ ਸਿੰਘ ਔਲਖ, ਕੁਲਜੀਤ ਸਿੰਘ ਸਿੱਧਵਾਂ, ਗੁਰਬਖਸ਼ ਸਿੰਘ ਬਾਗੀ ਸੰਘੇੜਾ, ਗੱਗੀ ਪੰਧੇਰ, ਜੋਗਾ ਸਿੰਘ ਲੱਲੀਆਂ, ਜਗਦੀਪ ਸਿੰਘ ਮਿਸ਼ਨ, ਸਤਨਾਮ ਸਿੰਘ ਦਾਤੇਵਾਲ, ਜਸਕਰਨ ਸਿੰਘ ਢਿੱਲੋਂ, ਲਖਵੀਰ ਸਿੰਘ ਝੱਮਟ, ਮਨਜੀਤ ਸਿੰਘ ਢੀਂਡਸਾ, ਅਮਰਿੰਦਰ ਸਿੰਘ, ਜਸ਼ਨਦੀਪ ਸਿੰਘ ਬਠਿੰਡਾ, ਗੁਰਦੀਪ ਸਿੰਘ ਪੰਧੇਰ, ਬਿੱਟਾ ਸਿੰਘ, ਕੁਸ਼ਪਿੰਦਰ ਸਿੰਘ ਬਾਾਘਾਪੁਰਾਣਾ, ਜਗਜੀਤ ਸਿੰਘ ਸੰਧਰ ਅਤੇ ਜਗਜੀਤ ਸਿੰਘ, ਮਨਪ੍ਰੀਤ ਸਿੰਘ ਬਾਸੀ, ਬਿੱਟਾ ਸੋਹੀ, ਗੁਰਮੀਤ ਪਨੇਸਰ, ਸਰਪੰਚ ਸਵਰਨ ਸਿੰਘ ਸਿੱਧੂ ਚੂਹੜਚੱਕ, ਲੱਖਾ ਬਾਕਰਵਾਲਾ, ਜਗਰਾਜ ਸਿੰਘ ਜੱਗਾ ਮੋਗਾ, ਸਤਕਾਰ ਪੰਨੂੰ, ਗੁਰਜਿੰਦਰ ਸਿੰਘ ਸਿੱਧੂ ਧਰਮਕੋਟ, ਕਾਲੀ ਸਰਪੰਚ ਜਨੇਰ, ਸਰਪੰਚ ਜਗਤਾਰ ਸਿੰਘ ਸੰਘਾ ਦੋਸਾਂਝ, ਸਰਪੰਚ ਭਾਗ ਸਿੰਘ ਦੁੱਨੇਕੇ, ਸਰਪੰਚ ਅਮਰ ਸਿੰਘ ਨੱਥੂਵਾਲਾ ਜਦੀਦ, ਸਰਪੰਚ ਬੂਟਾ ਸਿੰਘ ਸੋਸਣ, ਸਰਪੰਚ, ਕਮਲ ਬਾਘਾਪੁਰਾਣਾ, ਸੁਖਮਨ ਸੋਨਾ ਮਾਝਾ, ਯੁਵਪ੍ਰੀਤ ਸਿੰਘ ਮੋਹੀ, ਅਵਲਪ੍ਰੀਤ ਸਿੰਘ ਮੋਹੀ, ਦਿਲਬਾਗ ਸਿੰਘ ਲੱਕੀ ਗਿੱਲ, ਰਾਜਵਿੰਦਰ ਸਿੰਘ ਜੰਡੂ, ਭੋਲਾ ਨਾਗਪਾਲ, ਸੁਖਵਿੰਦਰ ਸਿੰਘ ਸ਼ਾਹਕੋਟ, ਨੀਲਾ ਤਖਾਣਬੱਧ, ਦਿਲਪ੍ਰੀਤ ਸਿੰਘ ਰਣੀਆ, ਬਲਕਰਨ ਸਿੰਘ, ਬਲਵਿੰਦਰ ਸਿੰਘ ਜੀਰਾ, ਪੁਸ਼ਪਿੰਦਰ ਮਾਨ ਸੰਗਤਪੁਰਾ, ਅਰਵਿੰਦਰ ਸਿੰਘ ਟਾਂਡਾ, ਚਰਨਜੀਤ ਸਿੰਘ, ਜਗਸੀਰ ਗਿੱਲ ਮਾਣੂੰਕੇ, ਕੰਵਰਪਾਲ ਸਿੰਘ ਭੰਗੂ ਆਦਮਪੁਰ, ਹਰਮਨ ਪੰਨੂੰ ਤਰਨਤਾਰਨ, ਕਰਨਵੀਰ ਸਿੰਘ ਕੋਟਕਪੂਰਾ, ਜੀਤਾ ਢਿੱਲੋਂ, ਗਗਨ ਰੰਧਾਵਾ ਲੁਧਿਆਣਾ, ਪਰਮਜੀਤ ਸਿੰਘ ਢਿੱਲੋਂ, ਕੁਲਦੀਪ ਸਿੰਘ ਬਰਾੜ ਬਾਘਾਪੁਰਾਣਾ, ਹਰਜੋਤ ਸਿੰਘ ਲੁਧਿਆਣਾ ਤੋਂ ਇਲਾਵਾ ਹਜ਼ਾਰਾਂ ਦੀ ਤਾਦਾਦ ‘ਚ ਪਾਰਟੀ ਸਮਰਥਕ ਹਾਜ਼ਰ ਸਨ।









