Jun 19, 2026

ਗੁਰਦੇਵ ਸਿੰਘ ਮਾਨ ਮੈਮੋਰੀਅਲ ਐਵਾਰਡ ਡਾ ਗੁਰਮਿੰਦਰ ਕੌਰ ਸਿੱਧੂ ਨੂੰ – ਮਾਧੋਪੁਰੀ ਵਲੋਂ ਗਾਇਆ ਗੀਤ ”ਜਿੰਦ ਮਾਹੀ” ਵੀ ਹੋਵੇਗਾ ਰਿਲੀਜ਼-

ਸਰੀ ( ਦੇ ਪ੍ਰ ਬਿ)-  ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਬੀ.ਸੀ. ਕੈਨੇਡਾ  ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਪ੍ਰਸਿੱਧ ਗੀਤਕਾਰ ਸ. ਗੁਰਦੇਵ ਸਿੰਘ ਮਾਨ  ਦੀ ਯਾਦ ਵਿੱਚ ਸਲਾਨਾ ਸਮਾਗਮ 21 ਜੂਨ ,ਦਿਨ ਐਤਵਾਰ ਨੂੰ ਬਾਅਦ ਦੁਪਹਿਰ 1ਵਜੇ ਸ਼ਾਹੀ ਕੇਟਰਿੰਗ ਦੇ ਉਪਰਲੇ ਹਾਲ (12815 85 ਐਵਨਿਊ ) ਸਰੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ  ਗੁਰਦੇਵ ਸਿੰਘ ਮਾਨ ਮੈਮੋਰੀਅਲ ਅਵਾਰਡ ਉੱਘੀ ਸਾਹਿਤਕਾਰਾ ਡਾ ਗੁਰਮਿੰਦਰ ਕੌਰ ਸਿੱਧੂ ਨੂੰ ਪ੍ਰਦਾਨ ਕੀਤਾ ਜਾਵੇਗਾ ।  ਵੱਖ-ਵੱਖ ਬੁਲਾਰਿਆਂ ਵੱਲੋਂ ਗੁਰਦੇਵ ਸਿੰਘ ਮਾਨ ਜੀ ਦੇ ਜੀਵਨ ਅਤੇ ਸਾਹਿਤ ਬਾਰੇ ਚਾਨਣਾ ਪਾਇਆ ਜਾਵੇਗਾ , ਕਵੀ ਦਰਬਾਰ ਹੋਵੇਗਾ। ਇਸ ਦੌਰਾਨ ਉਘੇ ਗਾਇਕ ਸੁਰਜੀਤ ਸਿੰਘ ਮਾਧੋਪੁਰੀ ਵਲੋਂ  ਮਾਨ ਸਾਹਿਬ ਦਾ ਲਿਖਿਆ ਗੀਤ ”ਜਿੰਦ ਮਾਹੀ” ਵੀ ਰੀਲੀਜ਼ ਕੀਤਾ ਜਾਵੇਗਾ। ਪ੍ਰੋਗਰਾਮ ਵਿਚ ਮਾਨ ਸਾਹਿਬ ਦੇ ਪਰਿਵਾਰਕ ਮੈਂਬਰ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ । ਪ੍ਰੋਗਰਾਮ ਦੀ ਕੋਈ ਟਿਕਟ ਨਹੀਂ ਹੈ, ਚਾਹ ਪਾਣੀ ਦਾ ਪ੍ਰਬੰਧ ਵੀ ਹੋਵੇਗਾ । ਸਾਹਿਤ ਅਤੇ ਪੰਜਾਬੀ ਪ੍ਰੇਮੀਆਂ ਨੂੰ ਸਮਾਗਮ ਵਿਚ ਸ਼ਾਮਿਲ ਹੋਣ ਦਾ ਹਾਰਦਿਕ ਸੱਦਾ ਹੈ।

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ-
ਸੁਰਜੀਤ ਸਿੰਘ ਮਾਧੋਪੁਰੀ -ਪ੍ਰਧਾਨ -604 377 4171
ਪ੍ਰਿਤਪਾਲ ਸਿੰਘ ਗਿੱਲ-ਸਕੱਤਰ-604 726 8410

Leave a Reply

Your email address will not be published. Required fields are marked *