Oct 3, 2026

ਵੋਟਰਾਂ ਤੋਂ ਸਹਿਯੋਗ ਮੰਗਿਆ-

ਵੈਨਕੂਵਰ,19 ਅਗਸਤ (ਮਲਕੀਤ ਸਿੰਘ)- ਸਰੀ ਸਿਟੀ ਕੌਂਸਲ ਚੋਣਾਂ ਵਿੱਚ ਸਾਬਕਾ ਮੇਅਰ ਡੱਗ ਮੈਕਲਮ ਦੀ ਅਗਵਾਈ ਵਾਲੀ ਸੇਫ ਸਰੀ ਕੁਲੀਸ਼ਨ ਸਲੇਟ ਦੇ ਉਮੀਦਵਾਰਾਂ ਵੱਲੋਂ ਅੱਜ ਸ਼ਾਮ ਸਰੀ ਸਥਿਤ ਰੋਇਲ ਕਿੰਗ ਬੈਂਕੁਇਟ ਹਾਲ ਵਿੱਚ ਇੱਕ ਭਰਵੀਂ ਚੋਣ ਰੈਲੀ ਆਯੋਜਿਤ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ‘ਚ ਵੋਟਰਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ  ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੇਅਰ ਉਮੀਦਵਾਰ   ਡੱਗ ਮੈਕਲਮ ਨੇ ਮੌਜੂਦਾ ਸਰੀ ਸਿਟੀ ਕੌਂਸਲ ਦੀ ਕਾਰਜਸ਼ੈਲੀ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਆਪਣੇ ਮੇਅਰ ਦੇ ਕਾਰਜਕਾਲ ਦੌਰਾਨ ਉਨਾਂ ਵੱਲੋਂ ਸਰੀ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਮੁਤਾਬਕ ਲੋਕਾਂ ਦੇ ਹਿੱਤ ਵਿੱਚ ਕਈ ਅਹਿਮ ਫੈਸਲੇ ਲਾਗੂ ਕੀਤੇ ਗਏ ਸਨ,ਜਿਨਾਂ ਦੀ ਆਮ ਲੋਕਾਂ ਵੱਲੋਂ ਅਜੇ ਵੀ ਸਹਾਰਨਾ ਨਾ ਕੀਤੀ ਜਾਂਦੀ  ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਇਸ ਮੌਕੇ ਤੇ ਕੌਂਸਲਰ ਉਮੀਦਵਾਰ ਮਨਦੀਪ ਨਾਗਰਾ, ਮੀਰਾ ਗਿੱਲ, ਸੁਹਾਨਾ ਗਿੱਲ, ਡੱਗ ਐਲਫੋਡ, ਐਲੀਸਨ ਪੈਟਨ ਅਤੇ ਲੋਰੀ ਗੋਇਰਾ ਨੇ ਆਪਣੀਆਂ ਸੰਖੇਪ ਤਕਰੀਰਾਂ ਦੌਰਾਨ ਵੋਟਰਾਂ ਪਾਸੋਂ ਸਹਿਯੋਗ ਮੰਗਿਆ । ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਹਰਿੰਦਰ ਸੈਣੀ,  ਸਹਿਰਾਜ ਅਨਵਰ, ਕਸ਼ਮੀਰ ਸੰਧੂ, ਇਸ਼ਮੀਤ ਚਾਹਲ, ਮਨਜੀਤ ਸੰਧੂ, ਜਤਿੰਦਰ ਸੋਢੀ, ਉੱਘੇ ਰਿਐਲਟਰ ਸੰਦੀਪ ਤੂਰ, ਗੁਰਬਚਨ ਸਿੰਘ, ਮਨਜੀਤ ਸੰਧੂ, ਇਕਬਾਲ ਸੰਧੂ ਤੇ ਹੋਰ ਹਾਜਰ ਸਨ ।  ਅੱਜ ਦੀ ਇਸ ਚੋਣ ਰੈਲੀ ‘ਚ ਮੰਚ ਸੰਚਾਲਕ ਦੀ ਜਿੰਮੇਵਾਰੀ ਰੌਣੀ ਪੰਨੂ ਨੇ ਨਿਭਾਈ।

error: Content is protected !!