Sep 18, 2026

ਸਰੀ, (ਜਸਵੀਰ ਸਿੰਘ ਭਲੂਰੀਆ)- ਬੀਤੇ ਦਿਨ ਯੰਗ ਬ੍ਰਦਰਜ ਗੇਮਜ ਕਲੱਬ ਵਲੋਂ ਪੰਜਵਾਂ ਸੀਪ ਦਾ ਟੂਰਨਾਮੈਂਟ ਲੈਂਗਲੀ ਬੈਕੁਇਟ ਹਾਲ ਵਿਖੇ ਕਰਵਾਇਆ ਗਿਆ। ਜਿਸ ਵਿਚ 64 ਸੀਪ ਦੀਆਂ ਵੱਖ ਵੱਖ ਸ਼ਹਿਰਾਂ ਚੋਂ ਆਈਆਂ ਟੀਮਾਂ ਨੇ ਭਾਗ ਲਿਆ। ਮੁਕਾਬਲੇ ਬਹੁਤ ਸਖ਼ਤ ਤੇ ਦਿਲਚਸਪ ਰਹੇ। ਟੂਰਨਾਮੈਂਟ ਦੌਰਾਨ ਸਾਰੇ ਖਿਡਾਰੀਆਂ ਨੇ ਖੇਡ ਭਾਵਨਾ ਅਤੇ ਆਪਸੀ ਸਾਂਝ ਦਾ ਪਰਦਰਸ਼ਨ ਕੀਤਾ। ਪ੍ਰਬੰਧਕਾਂ ਵੱਲੋਂ ਕੀਤਾ ਗਿਆ ਪ੍ਰਬੰਧ ਸ਼ਲਾਘਾਯੋਗ ਸੀ। ਟੂਰਨਾਮੈਂਟ ਦੇ ਅੰਤ ਵਿਚ ਅਨਵਿਨ ਪਾਰਕ ਦੀ ਟੀਮ ਵੱਲੋਂ ਪ੍ਰੀਤਮ ਸਿੰਘ ਭਰੋਵਾਲ ਤੇ ਰਾਮ ਲਾਲ ਅਹੂਜਾ ਨੇ ਸਾਰੀਆਂ ਟੀਮਾਂ ਨੂੰ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਨਕਦ ਰਾਸ਼ੀ ਤੇ ਸ਼ਾਨਦਾਰ ਟਰਾਫੀ ਹਾਸਲ ਕੀਤੀ। ਦੂਜੇ ਨੰਬਰ ਤੇਜਿੰਦਰ ਥਾਲੀਵਾਲ ,ਗੁਰਵਿੰਦਰ ਸਿੰਘ, ਤੀਜੇ ਨੰਬਰ ਫੇਰ ਅਨਵਿਨ ਪਾਰਕ ਦੀ ਟੀਮ ਅਜਮੇਰ ਸਿੰਘ ਅਤੇ ਜਗਮਿੰਦਰ ਸਿੰਘ ,ਚੌਥਾ ਸਥਾਨ ਗੁਰਤੇਜ ਸਿੰਘ ਤੇ ਲਖਵਿੰਦਰ ਸਿੰਘ ਸੋਹੀ ਨੇ ਹਾਸਲ ਕੀਤਾ। ਕਲੱਬ ਵੱਲੋਂ ਬਾਕੀ ਤਿੰਨ ਟੀਮਾਂ ਨੂੰ ਵੀ ਨਗਦ ਰਾਸ਼ੀ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਪਹਿਲੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ ਵਧਾਈ ਦੇਣ ਵਾਲਿਆਂ ਵਿਚ ਸਰਪੰਚ ਨਿਰਮਲ ਸਿੰਘ,ਨਿਰਮਲ ਸਿੰਘ ਸੰਧੂ ,ਪਰਮਜੀਤ ਨਾਗਰਾ,ਹਾਕਮ ਸਿੰਘ ਧਾਲੀਵਾਲ,ਕੁਲਦੀਪ ਸਿੰਘ,ਹਾਕਮ ਸਿੰਘ ਬਸੀਆਂ ,ਛਿੰਦਾ,ਹਰਬੰਸ ਥਾਲੀਵਾਲ ,ਰਜਿੰਦਰ ਤੂਰ ਪਾਲ਼ਾ ਸਿੰਘ ਦੁੱਲਾ ਸਿਘ,ਰਘਬੀਰ ਸਿੰਘ ਮਾਂਗਟ,ਮਲਕੀਤ ਸਿੰਘ ਐਤੀਆਣਾ,ਸੁੱਖੀ ਸਿੰਘ, ਮਾਸਟਰ ਦਰਸ਼ਨ ਸਿੰਘ ,ਅਵਤਾਰ ਸਿੰਘ ਗਰੇਵਾਲ,ਅਮਰਜੀਤ ਸਿੰਘ,ਬਿੰਦਰ ਸਿੰਘ,ਜੱਗਾ ਸਿੰਘ,ਕੁਲਵਿੰਦਰ ਕਿੰਦਾ,ਸੁਖਦੇਵ ਸਿੰਘ ,ਤਰਸੇਮ ਸਿੰਘ,ਲਖਵਿੰਦਰ ਸਿੰਘ ਸੋਹੀ ਤੇ ਹਰਦੀਪ ਸਿੰਘ ਹਾਜ਼ਰ ਸਨ।ਯੰਗ ਬ੍ਰਦਰਜ ਗੇਮਜ ਕਲੱਬ ਵੱਲੋਂ ਸਾਰੇ ਭਾਗ ਲੈਣ ਵਾਲੇ ਖਿਡਾਰੀਆਂ ਅਤੇ ਟੀਮਾਂ ਦਾ ਧਂਨਵਾਦ ਕੀਤਾ ਗਿਆ।ਕਲੱਬ ਵਲੋਂ ਭਵਿੱਖ ਵਿੱਚ ਵੀ ਅਜਿਹੇ ਖੇਡ ਸਮਾਗਮ ਕਰਵਾਉਣ ਲਈ ਵਚਨਬੱਧਤਾ ਦੁਹਰਾਈ ਗਈ। ਟੂਰਨਾਮੈਂਟ ਦੌਰਾਨ ਕਲੱਬ ਵੱਲੋਂ ਚਾਹ-ਪਾਣੀ ਦਾ ਖੁੱਲਾ ਲੰਗਰ ਵੀ ਚਲਦਾ ਰਿਹਾ।

Leave a Reply

Your email address will not be published. Required fields are marked *