Sep 18, 2026

ਵੈਨਕੂਵਰ, 16 ਸਤੰਬਰ (ਮਲਕੀਤ ਸਿੰਘ)- ਪ੍ਰੋਗਰੈਸਿਵ ਆਰਟਸ ਕਲੱਬ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਪੰਜਾਬੀ ਨਾਟਕ ‘ਜੰਨਤ’ 20 ਸਤੰਬਰ ਦਿਨ ਐਤਵਾਰ ਨੂੰ ਸ਼ਾਮ 4 ਵਜੇ ਸਰੀ ਦੇ ਆਰਟਸ ਸੈਂਟਰ, ਬੇਅਰ ਕ੍ਰੀਕ ਪਾਰਕ ਦੀ ਮੁੱਖ ਸਟੇਜ ’ਤੇ ਪੇਸ਼ ਕੀਤਾ ਜਾਵੇਗਾ।
ਨਾਟਕ ਦੇ ਆਯੋਜਕਾਂ ਪਰਮਿੰਦਰ ਸਵੈਚ ਅਤੇ ਸੰਤੋਖ ਸਿੰਘ ਢੇਸੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਨਾਟਕ  ਪ੍ਰਤੀ ਦਰਸ਼ਕਾਂ ਚ ਕਾਫੀ ਉਤਸ਼ਾਹ ਹੈ। ਉਨਾਂ ਅਨੁਸਾਰ ਨਾਟਕ ਵਿੱਚ ਸਥਾਨਕ ਕਲਾਕਾਰ ਆਪਣੀ ਅਦਾਕਾਰੀ ਰਾਹੀਂ ਆਉਣ ਵਾਲੀਆਂ ਪੀੜ੍ਹੀਆਂ, ਸਾਡੀ ਜ਼ਿੰਦਗੀ ਦੇ ਪਹਿਲੂਆਂ, ਸਮੱਸਿਆਵਾਂ ਅਤੇ ਵਿਦਿਆਰਥੀਆਂ ਦੇ ਜੀਵਨ ਦੀਆਂ ਚੁਣੌਤੀਆਂ ਨਾਲ ਜੁੜੇ ਵਿਸ਼ਿਆਂ ਨੂੰ ਮੰਚ ’ਤੇ ਪੇਸ਼ ਕਰਨਗੇ।

Leave a Reply

Your email address will not be published. Required fields are marked *