ਵੈਨਕੂਵਰ, 17 ਸਤੰਬਰ (ਮਲਕੀਤ ਸਿੰਘ)- ਬਰਨਬੀ ਸ਼ਹਿਰ ਦੀਆਂ ਹੋਣ ਜਾ ਰਹੀਆਂ ਕੌਂਸਲ ਚੋਣਾਂ ਲਈ ਚੋਣ ਪਿੜ ‘ਚ ਨਿਤਰੀ ਨਿਊ ਬਰਨਬੀ ਪਾਰਟੀ ਨੇ ਬਰਨਬੀ ਦੀਆਂ ਦੀਆਂ ਨਗਰ ਨਿਗਮ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਦੇ ਨਾਲ ਨਾਲ ਜਾਰੀ ਕੀਤੇ ਚੋਣ ਮਨੋਰਥ ਪੱਤਰ ਵਿੱਚ ਜਨਤਕ ਸੁਰੱਖਿਆ, ਕਿਫ਼ਾਇਤੀਪਣ, ਆਰਥਿਕ ਵਿਕਾਸ, ਆਵਾਜਾਈ, ਪਾਰਕਾਂ ਅਤੇ ਆਲੇ-ਦੁਆਲੇ ਦੀ ਸਫ਼ਾਈ ਵਰਗੇ ਅਹਿਮ ਮੁੱਦਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਸਬੰਧੀ ਬਰਨਬੀ ਵਿੱਚ ਪਾਰਟੀ ਵੱਲੋਂ ਸੱਦੇ ਗਏ ਇੱਕ ਪੱਤਰਕਾਰ ਸੰਮੇਲਨ ਦੌਰਾਨ ਆਪੋ ਆਪਣੇ ਵਿਚਾਰ ਪੇਸ਼ ਕੀਤੇ
ਪਾਰਟੀ ਆਗੂਆਂ ਅਨੁਸਾਰ ਸਥਾਨਕ ਵਸਨੀਕਾਂ ਨਾਲ ਸਲਾਹ-ਮਸ਼ਵਰੇ ਮਗਰੋਂ ਤਿਆਰ ਕੀਤੇ ਗਏ ਇਸ ਚੋਣ ਮਨੋਰਥ ਪੱਤਰ ਵਿੱਚ ਜਨਤਕ ਥਾਵਾਂ ਅਤੇ ਸਰਕਾਰੀ ਫੰਡਾਂ ਵਾਲੇ ਰਿਹਾਇਸ਼ੀ ਖੇਤਰਾਂ ਵਿੱਚ ਗ਼ੈਰ-ਕਾਨੂੰਨੀ ਨਸ਼ਿਆਂ ਦੀ ਵਰਤੋਂ ‘ਤੇ ਰੋਕ ਲਗਾਉਣ, ਬਰਨਬੀ ਆਰ.ਸੀ.ਐੱਮ.ਪੀ. ਲਈ ਸਹਿਯੋਗ ਵਧਾਉਣ, ਪੁਲਿਸ ਸਰੋਤਾਂ ਦੀ ਵੰਡ ਨੂੰ ਬਿਹਤਰ ਬਣਾਉਣ ਲਈ ਤਕਨਾਲੋਜੀ ਦੀ ਵਰਤੋਂ ਕਰਨ ਅਤੇ ਰੋਕੀਆਂ ਜਾ ਸਕਣ ਵਾਲੀਆਂ ਸੜਕ ਹਾਦਸਿਆਂ ਦੀਆਂ ਮੌਤਾਂ ਨੂੰ ਘਟਾਉਣ ਦੇ ਯਤਨ ਜਾਰੀ ਰੱਖਣ ਦੀ ਤਜਵੀਜ਼ ਰੱਖੀ ਗਈ ਹੈ।
ਪਾਰਟੀ ਵੱਲੋਂ ਆਪਣੇ ਪਹਿਲੇ ਬਜਟ ਵਿੱਚ ਪ੍ਰਾਪਰਟੀ ਟੈਕਸ ਵਿੱਚ 0% ਵਾਧੇ ਦੀ ਤਜਵੀਜ਼ ਦੇ ਨਾਲ ਨਾਲ ਅਗਲੇ ਚਾਰ ਸਾਲਾਂ ਲਈ ਭਵਿੱਖੀ ਵਾਧੇ ਨੂੰ ਮਹਿੰਗਾਈ ਦਰ ਤੱਕ ਸੀਮਤ ਰੱਖਣ ਦੀ ਗੱਲ ਕਹੀ ਹੈ।
ਪਾਰਟੀ ਵੱਲੋਂ ਜਾਰੀ ਕੀਤੇ ਗਏ ਕੌਂਸਲਰ ਉਮੀਦਵਾਰਾਂ ਦੀ ਸੂਚੀ ਵਿੱਚ ਰਿਚਰਡ ਅਵਤਾਰ ਮੋਰਗਨ ਨੇਹਾ ਡੇਵਿਡ ਅਤੇ ਸਬਰੀਨਾ ਦੇ ਨਾਮ ਸ਼ਾਮਿਲ ਹਨ ਇਸੇ ਤਰ੍ਹਾਂ ਪਾਰਟੀ ਦੇ ਬਰਨਬੀ ਸਕੂਲ ਟਰੱਸਟੀ ਉਮੀਦਵਾਰਾਂ ਵਿੱਚ ਸਬਰੀਨਾ ਯਾਂਗ ਹਾਦ ਅਤੇ ਹੈਨੀ ਸ਼ਿਆਓ ਦੇ ਨਾਮ ਸ਼ਾਮਿਲ ਕੀਤੇ ਗਏ ਸਨ।






