Sep 23, 2026

ਐਬਸਫੋਰਡ ( ਦੇ ਪ੍ਰ ਬਿ)- ਬੀਸੀ ਪ੍ਰੀਮੀਅਰ ਡੇਵਿਡ ਈਬੀ ਵਲੋਂ ਸੂਬੇ ਵਿਚ ਅਚਾਨਕ  ਚੋਣਾਂ ਦੇ ਐਲਾਨ ਦੇ ਨਾਲ ਮੌਜੂਦਾ ਵਿਧਾਨ ਸਭਾ ਭੰਗ ਕਰ ਗਈ ਹੈ। ਹੁਣ ਸੂਬਾ-ਪੱਧਰੀ ਆਮ ਚੋਣਾਂ ਦਾ ਰਾਹ ਪੱਧਰਾ ਹੋ ਗਿਆ ਹੈ। ਇਹ ਚੋਣਾਂ 24 ਅਕਤੂਬਰ, 2026 ਨੂੰ ਹੋਣਗੀਆਂ। ਆਮ ਚੋਣਾਂ ਦੇ ਐਲਾਨ ਦੇ ਨਾਲ ਐਬਸਫੋਰਡ-ਮਿਸ਼ਨ ਹਲਕੇ ਦੀ ਜਿਮਨੀ ਚੋਣ ਜੋ 26 ਸਤੰਬਰ ਨੂੰ ਕਰਵਾਈ ਜਾ ਰਹੀ, ਰੱਦ ਹੋ ਗਈ ਹੈ। ਇਲੈਕਸ਼ਨ ਬੀਸੀ ਦੇ ਅਨੁਸਾਰ, ਆਮ ਚੋਣਾਂ ਲਈ  ਰਿਟ ਜਾਰੀ ਹੋਣ ਨਾਲ ਚੱਲ ਰਹੀ ਉਪ-ਚੋਣ ਆਪਣੇ-ਆਪ ਰੱਦ ਹੋ ਜਾਂਦੀ ਹੈ।

ਇਥੋ ਜਿਮਨੀ ਚੋਣ ਲਈ ਸੈਂਟਰ ਬੀ  ਸੀ ਦੀ ਉਮੀਦਵਾਰ ਲਖਵਿੰਦਰ ਝੱਜ, ਬੀ ਸੀ ਕੰਸਰਵੇਟਿਵ ਦੀ ਕੈਰੀ ਲਿਨ ਫਿੰਡਲੀ, ਐਨ ਡੀ ਪੀ ਦੀ ਉਮੀਦਵਾਰ ਪੈਮ ਸਮੇਤ ਦੋ ਹੋਰ ਉਮੀਦਵਾਰ ਮੈਦਾਨ ਵਿਚ ਸਨ।ਸੈਂਟਰ ਬੀਸੀ ਦੀ ਉਮੀਦਵਾਰ ਲਖਵਿੰਦਰ ਝੱਜ, ਜਿਹਨਾਂ ਨੇ ਪਿਛਲੇ ਦਿਨੀਂ ਮਿਸ਼ਨ ਵਿਚ ਬਾਕਾਇਦਾ ਚੋਣ ਦਫਤਰ ਖੋਹਦਿਆਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ ਸੀ, ਨੇ ਚੋਣ ਮੁਹਿੰਮ ਦੌਰਾਨ ਲੋਕਾਂ ਅਤੇ ਸਮਰਥਕਾਂ ਵਲੋਂ ਦਿੱਤੇ ਗਏ ਸਾਥ ਅਤੇ ਉਤਸ਼ਾਹ ਲਈ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਜਿਮਨੀ ਚੋਣ ਰੱਦ ਹੋਣ ਉਪਰੰਤ ਆਮ ਚੋਣਾਂ ਬਾਰੇ ਪ੍ਰੋਗਰਾਮ ਸਬੰਧੀ ਉਹ ਜਲਦ ਹੀ ਆਪਣੇ ਸਮਰਥਕਾਂ ਅਤੇ ਵੋਟਰਾਂ ਨਾਲ ਜਾਣਕਾਰੀ ਸਾਂਝੀ ਕਰਨਗੇ।

Leave a Reply

Your email address will not be published. Required fields are marked *