Sep 30, 2026

ਭੋਗ ਤੇ ਅੰਤਿਮ ਅਰਦਾਸ 5 ਅਕਤੂਬਰ ਨੂੰ- ਐਡਮਿੰਟਨ ਤੋਂ ਸੰਧੂ ਤੇ ਹੋਰ ਸਨੇਹੀਆਂ ਵਲੋਂ ਦੁੱਖ ਦਾ ਪ੍ਰਗਟਾਵਾ-

ਐਡਮਿੰਟਨ (ਹਰਜੀਤ ਸਿੰਘ ਸੰਧੂ)- ਹਲਕਾ ਮਜੀਠਾ ਦੇ ਉਘੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਮਜੀਠਾ ਦੇ ਸਾਬਕਾ ਇੰਚਾਰਜ ਸ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਨੌਜਵਾਨ ਸਪੁੱਤਰ ਆਕਾਸ਼ਦੀਪ ਸਿੰਘ ਗਿੱਲ ਮਜੀਠੀਆ ਦਾ ਬੇਵਕਤ ਦੇਹਾਂਤ ਹੋ ਗਿਆ। ਆਕਾਸ਼ਦੀਪ ਸਿੰਘ ਦੇ ਬੇਵਕਤੇ ਵਿਛੋੜੇ ਕਾਰਣ ਪਰਿਵਾਰ ਦੇ ਨਾਲ  ਰਿਸ਼ਤੇਦਾਰਾਂ ਅਤੇ ਸਨੇਹੀਆਂ ਨੂੰ ਵੀ ਗਹਿਰਾ ਸਦਮਾ ਲੱਗਾ ਹੈ। ਆਕਾਸ਼ਦੀਪ ਸਿੰਘ ਦਾ ਅੰਤਿਮ ਸੰਸਕਾਰ 29 ਸਤੰਬਰ ਨੂੰ ਮਜੀਠਾ ਦੇ ਸ਼ਮਸ਼ਾਨਘਾਟ ਵਿਖੇ ਹੋਇਆ, ਜਿੱਥੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸਨੇਹੀਆਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਮਿਤੀ 5 ਅਕਤੂਬਰ ਦਿਨ ਸੋਮਵਾਰ ਨੂੰ ਦਾਣਾ ਮੰਡੀ ਮਜੀਠਾ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ। ਪਰਿਵਾਰ ਸਭ ਸਨੇਹੀਆਂ, ਰਿਸ਼ਤੇਦਾਰਾਂ ਅਤੇ ਸਮੂਹ ਸੰਗਤ ਨੂੰ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਗਈ ਹੈ।
ਇਸ ਦੁੱਖ ਦੀ ਘੜੀ ਵਿੱਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਵੱਖ-ਵੱਖ ਸਮਾਜਿਕ ਤੇ ਧਾਰਮਿਕ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।

ਸੰਧੂ ਤੇ ਐਡਮਿੰਟਨ ਦੇ ਪਰਿਵਾਰਂ ਵਲੋਂ ਦੁਖ ਦਾ ਪ੍ਰਗਟਾਵਾ-

ਇਸ ਦੁਖਦਾਈ ਮੌਕੇ ਵਤਨ ਟੀਵੀ ਦੇ ਸੰਚਾਲਕ ਸ ਹਰਜੀਤ ਸੰਧੂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਅਤੇ ਐਡਮਿੰਟਨ ਦੇ ਸਮੂਹ ਇੰਡੋ-ਕੈਨੇਡੀਅਨ ਪਰਿਵਾਰਾਂ ਦੀ ਤਰਫ਼ੋਂ, ਜੱਗਾ ਮਜੀਠੀਆ ਅਤੇ ਸਮੂਹ ਪਰਿਵਾਰ ਨਾਲ ਡੂੰਘੇ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਨੌਜਵਾਨ ਪੁੱਤਰ ਦਾ ਵਿਛੋੜਾ ਮਾਪਿਆਂ ਲਈ ਅਸਹਿ ਪੀੜ ਅਤੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਅਜਿਹੇ ਸਮੇਂ ਵਿੱਚ ਸ਼ਬਦ ਦੁੱਖ ਨੂੰ ਘੱਟ ਨਹੀਂ ਕਰ ਸਕਦੇ, ਪਰ ਪਰਿਵਾਰ ਲਈ ਸਾਡਾ ਪਿਆਰ, ਸਤਿਕਾਰ ਅਤੇ ਅਰਦਾਸ ਉਨ੍ਹਾਂ ਦੇ ਨਾਲ ਹਨ।
ਅਰਦਾਸ ਹੈ ਕਿ ਅਕਾਲ ਪੁਰਖ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਮਾਪਿਆਂ ਤੇ ਸਮੂਹ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ, ਧੀਰਜ ਅਤੇ ਹੌਸਲਾ ਦੇਣ।

 

Leave a Reply

Your email address will not be published. Required fields are marked *