ਸਾਬਕਾ ਮੇਅਰ ਡਾਇਨਾ ਵਾਟਸ ਤੇ ਲਿੰਡਾ ਹੈਪਨਰ ਵਲੋਂ ਸਮਰਥਨ ਦਾ ਐਲਾਨ-
ਸਰੀ- ਬ੍ਰਿਟਿਸ਼ ਕੋਲੰਬੀਆ ਦੀ ਆਂ ਅਚਨਚੇਤ ਚੋਣਾਂ ਦੇ ਐਲਾਨ ਉਪਰੰਤ ਬੀ ਸੀ ਕੰਸਰਵੇਟਿਵ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਉਪਰੰਤ ਚੋਣ ਪ੍ਰਚਾਰ ਆਰੰਭ ਦਿੱਤਾ ਹੈ। ਪਾਰਟੀ ਵਲੋਂ ਸਰੀ ਨਿਊਟਨ ਤੋਂ ਡਾ ਹਰਜ ਧਾਲੀਵਾਲ ਅਤੇ ਸਰੀ ਸਰਪੈਨਟਾਈਨ ਤੋਂ ਜੱਸੀ ਸਹੋਤਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸੇ ਦੌਰਾਨ ਦੋਵਾਂ ਉਮੀਦਵਾਰਾਂ ਵਲੋਂ ਬੀਤੇ ਦਿਨ ਆਪਣੇ ਚੋਣ ਦਫਤਰਾਂ ਦੇ ਉਦਘਾਟਨ ਕੀਤੇ ਗਏ। ਇਸ ਮੌਕੇ ਜਿਥੇ ਵੱਡੀ ਗਿਣਤੀ ਵਿਚ ਉਹਨਾਂ ਦੇ ਸਮਰਥਕਾਂ ਨੇ ਹਾਜ਼ਰੀ ਭਰੀ ਉਥੇ ਸਰੀ ਦੀਆਂ ਦੋ ਸਾਬਕਾ ਮੇਅਰ ਡਾਇਨਾ ਵਾਟਸ ਅਤੇ ਲਿੰਡਾ ਹੈਪਨਰ ਵੱਲੋਂ ਵਿਸ਼ੇਸ਼ ਤੌਰ ਤੇ ਪੁੱਜਕੇ ਚੋਣ ਦੋਵਾਂ ਉਮੀਦਵਾਰਾਂ ਦੇ ਦਫਤਰਾਂ ਦਾ ਉਦਘਾਟਨ ਕੀਤਾ ਤੇ ਲੋਕਾਂ ਨੂੰ ਭਾਰੀ ਬਹੁਮਤ ਨਾਲ ਸਰੀ-ਨਿਊਟਨ ਤੋਂ ਉਮੀਦਵਾਰ ਡਾ. ਹਰਜ ਧਾਲੀਵਾਲ ਅਤੇ ਸਰੀ-ਸਰਪਨਟਾਈਨ ਤੋਂ ਉਮੀਦਵਾਰ ਜੱਸੀ ਸਹੋਤਾ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਸੂਬੇ ਵਿਚ ਐਨ ਡੀ ਪੀ ਦੀਆਂ ਗਲਤ ਨੀਤੀਆਂ ਨੂੰ ਪਛਾੜਨ ਤੇ ਬੀਸੀ ਕੰਸਰਵੇਟਿਵ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਹਰਜ ਧਾਲੀਵਾਲ ਤੇ ਜੱਸੀ ਸਹੋਤਾ ਨੇ ਵੀ ਸੰਬੋਧਨ ਕੀਤਾ ਤੇ ਆਏ ਸਮਰਥਕਾਂ ਦਾ ਧੰਨਵਾਦ ਕਰਦਿਆਂ ਚੋਣ ਮੁਹਿੰਮ ਵਿਚ ਵਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ।

