ਮਾਈਕ ਫਾਰਨਵਰਥ ਹਾਊਸ ਲੀਡਰ ਤੇ ਨਿੱਕੀ ਸ਼ਰਮਾ ਕਾਕਸ ਚੇਅਰ ਚੁਣੇ ਗਏ-
ਵੈਨਕੂਵਰ — ਬੀਸੀ ਐਨਡੀਪੀ ਪ੍ਰੋਵਿੰਸ਼ੀਅਲ ਕੌਂਸਲ ਨੇ ਪਾਰਟੀ ਕਾਕਸ ਦੀ ਸਰਬਸੰਮਤੀ ਨਾਲ ਕੀਤੀ ਗਈ ਸਿਫ਼ਾਰਸ਼ ਤੋਂ ਬਾਅਦ ਅਧਿਕਾਰਤ ਤੌਰ ‘ਤੇ ਜੈਨੀਫਰ ਵ੍ਹਾਈਟਸਾਈਡ ਨੂੰ ਪਾਰਟੀ ਦਾ ਅੰਤਰਿਮ ਨੇਤਾ ਨਾਮਜ਼ਦ ਕੀਤਾ ਹੈ।
ਆਪਣੀ ਨਾਮਜ਼ਦਗੀ ਤੇ ਵ੍ਹਾਈਟਸਾਈਡ ਨੇ ਕਿਹਾ ਹੈ ਕਿ ਮੈਂ ਆਪਣੀ ਪਾਰਟੀ ਅਤੇ ਮੇਰੇ ਸਾਥੀਆਂ ਦਾ ਅੰਤਰਿਮ ਨੇਤਾ ਵਜੋਂ ਸੇਵਾ ਕਰਨ ਲਈ ਸਮਰਥਨ ਪ੍ਰਾਪਤ ਕਰਕੇ ਖੁਸ਼ ਅਤੇ ਨਿਮਰ ਹਾਂ।” “ਸਾਡੀ ਵਿਧਾਇਕਾਂ ਦੀ ਸ਼ਾਨਦਾਰ ਟੀਮ ਸੂਬੇ ਦੇ ਲੋਕਾਂ ਲਈ ਕੰਮ ਕਰਨ ਲਈ ਤਿਆਰ ਹੈ। ਉਹਨਾਂ ਹੋਰ ਕਿਹਾ ਕਿ “ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੇ ਸਾਨੂੰ ਇੱਕ ਮਹੱਤਵਪੂਰਨ ਸੁਨੇਹਾ ਭੇਜਿਆ ਹੈ, ਅਤੇ ਸਾਨੂੰ ਇਸ ਤੋਂ ਸੁਣਨ ਅਤੇ ਸਿੱਖਣ ਲਈ ਸਮਾਂ ਕੱਢਣ ਦੀ ਲੋੜ ਹੈ। “ਲੋਕਾਂ ਨੇ ਕਿਹਾ ਹੈ ਕਿ ਅਸੀਂ ਅਧਿਕਾਰਤ ਵਿਰੋਧੀ ਧਿਰ ਵਜੋਂ ਬੈਠੀਏ ਅਤੇ ਅਸੀਂ ਉਸ ਕੰਮ ਨੂੰ ਦ੍ਰਿੜਤਾ ਅਤੇ ਸੋਚ-ਸਮਝ ਕੇ ਕਰਾਂਗੇ।”
ਬੀਸੀ ਐਨਡੀਪੀ ਕਾਕਸ ਨੇ ਮਾਈਕ ਫਾਰਨਵਰਥ ਨੂੰ ਹਾਊਸ ਲੀਡਰ ਅਤੇ ਨਿੱਕੀ ਸ਼ਰਮਾ ਨੂੰ ਕਾਕਸ ਚੇਅਰ ਵਜੋਂ ਵੀ ਚੁਣਿਆ ਗਿਆ ਹੈ।
2020 ਵਿੱਚ ਪਹਿਲੀ ਵਾਰ ਚੁਣੀ ਗੀ ਵ੍ਹਾਈਟਸਾਈਡ ਨੇ ਕਿਰਤ ਮੰਤਰੀ, ਮਾਨਸਿਕ ਸਿਹਤ ਅਤੇ ਨਸ਼ਾਖੋਰੀ ਮੰਤਰੀ, ਅਤੇ ਸਿੱਖਿਆ ਮੰਤਰੀ ਵਜੋਂ ਸੇਵਾ ਨਿਭਾਈ ਹੈ।


