ਵੈਨਕੂਵਰ, 31ਅਕਤੂਬਰ (ਮਲਕੀਤ ਸਿੰਘ)- ਅਮਰੀਕਾ ਦੇ ਸ਼ਹਿਰ ਸਾਨਫਰਾਂਸਿਸਕੋ ਤੋਂ ‘ਅਜੀਤ’ ਦੇ ਪੱਤਰਕਾਰ ਅਤੇ ਉੱਘੇ ਪੰਜਾਬੀ ਲੇਖਕ ਐਸ. ਅਸੋਕ. ਭੌਰਾ ਆਪਣੀ ਕੈਨੇਡਾ ਫੇਰੀ ਦੌਰਾਨ ਪੰਜਾਬੀਆਂ ਦੇ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ ਪਹੁੰਚੇ। ਉਨਾਂ ਦੇ ਸਨਮਾਨ ਵਿੱਚ ਸਰੀ ਸਥਿਤ ਬਸੰਤ ਮੋਟਰ ਕੰਪਲੈਕਸ ਵਿੱਚ ਇੱਕ ਬੈਠਕ ਆਯੋਜਿਤ ਕੀਤੀ ਗਈ, ਜਿਸ ਦੌਰਾਨ ਉਨਾਂ ਦੀਆਂ ਸਾਹਿਤਕ ਰਚਨਾਵਾਂ, ਕਵਿਤਾਵਾਂ ਉਨਾਂ ਦੇ ਪੱਤਰਕਾਰੀ ਖੇਤਰ ‘ਚ ਪਾਏ ਯੋਗਦਾਨ ਬਾਰੇ ਵਿਸਥਾਰ ‘ਚ ਚਰਚਾ ਹੋਈ। ਇਸ ਚਰਚਾ ਵਿੱਚ ਪ੍ਰਿਤਪਾਲ ਸਿੰਘ ਗਿੱਲ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਅਤੇ ਸੁਰਜੀਤ ਮਾਧੋਪੁਰੀ ਨੇ ਵੀ ਵਿਚਾਰ ਪ੍ਰਗਟ ਕੀਤੇ। ਬਸੰਤ ਮੋਟਰਜ ਦੇ ਮਾਲਕ ਬਲਦੇਵ ਸਿੰਘ ਬਾਠ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਸਾਡੇ ਅਦਾਰੇ ਚ ਭੌਰਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਹਨ, ਜਿਨਾਂ ਨੂੰ ਅਸੀਂ ਲੰਬੇ ਅਰਸੇ ਤੋਂ ‘ਅਜੀਤ’ ਜਰੀਏ ਪੜਦੇ ਆ ਰਹੇ ਹਾਂ।ਇਸ ਤੋਂ ਪਹਿਲਾਂ ਸਰੀ ਦੇ ਰੈਡ ਐਫ.ਐਮ ਰੇਡੀਓ ਤੇ ਉੱਘੇ ਹੋਸਟ ਸ ਹਰਜਿੰਦਰ ਸਿੰਘ ਥਿੰਦ ਨਾਲ ਵੀ ਸੰਗੀਤ ਦੇ ਅਹਿਮ ਵਿਸ਼ੇ ਤੇ ਗੱਲਬਾਤ ਕੀਤੀ। ਆਪਣੀ ਫੇਰੀ ਦੌਰਾਨ ਭੌਰਾ ਵੱਲੋਂ ਸਰੀ ਦੇ ਨਾਮਵਰ ਬੁੱਧੀਜੀਵੀ ਗਰੁੱਪ ਵਿੱਚ ਵੀ ਸ਼ਾਮਿਲ ਹੋ ਕੇ ਭੱਖਦੇ ਮਸਲਿਆਂ ਅਤੇ ਜੀਵਨ ਦੀਆਂ ਸਮੱਸਿਆਵਾਂ ਤੇ ਹੁੰਦੀ ਚਰਚਾ ‘ਚ ਭਾਗ ਲਿਆ। ਇਸ ਗਰੁੱਪ ਵਿੱਚ ਪ੍ਰੋ:ਕਸ਼ਮੀਰਾ ਸਿੰਘ,ਸੁਰਜੀਤ ਸਿੰਘ ਬਾਠ,ਪ੍ਰਿਤਪਾਲ ਸਿੰਘ ਗਿੱਲ,ਜੋਧ ਸਿੰਘ ਧਾਲੀਵਾਲ, ਡਾ ਬਲਦੇਵ ਸਿੰਘ ਖਹਿਰਾ, ਸਾਬਕ ਵੀ ਸੀ ਡਾ ਬੀ ਐਸ ਘੁਮਣ ਵੀ ਸ਼ਾਮਿਲ ਸਨ।
ਕੈਪਸ਼ਨ ਬਸੰਤ ਮੋਟਰਜ ਕੰਪਲੈਕਸ ਵਿਖੇ ਇਕ ਮਿਲਣੀ ਦੌਰਾਨ ਪ੍ਰਿਤਪਾਲ ਸਿੰਘ ਗਿੱਲ, ਐਸ. ਅਸੋਕ ਭੌਰਾ, ਬਲਦੇਵ ਸਿੰਘ ਬਾਠ ਅਤੇ ਸੁਰਜੀਤ ਮਾਧੋਪੁਰੀ।
