ਦਮਦਮੀ ਟਕਸਾਲ ਦੇ ਸਾਬਕਾ ਬੁਲਾਰੇ ਤੇ ਭਾਜਾਪਾ ਆਗੂ ਨੇ ਪਰਵਾਸੀ ਭਾਈਚਾਰੇ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ-
ਅੰਮ੍ਰਿਤਸਰ, 13 ਜੁਲਾਈ (ਭੰਗੂ ) – ਭਾਜਪਾ ਪੰਜਾਬ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਰੈਸਟੋਰੈਂਟ ‘ਕੈਪ’ਸ ਕੈਫ਼ੇ’ ’ਤੇ ਗੋਲੀਬਾਰੀ ਅਤੇ ਇਸ ਤੋਂ ਤੁਰੰਤ ਬਾਅਦ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਵੀਡੀਓ ਰਾਹੀਂ ਦਿੱਤੀ ਗਈ ਧਮਕੀ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ “ਮਨੁੱਖਤਾ, ਸਿੱਖ ਧਰਮ, ਕਾਰੋਬਾਰ ਅਤੇ ਨਾ ਸਿਰਫ਼ ਭਾਰਤ ਸਗੋਂ ਕੈਨੇਡਾ ਵਿਰੁੱਧ ਇੱਕ ਡੂੰਘੀ ਸਾਜ਼ਿਸ਼” ਕਰਾਰ ਦਿੱਤਾ ਹੈ।
ਪ੍ਰੋ. ਖਿਆਲਾ ਜੋ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਤੇ ਦਮਦਮੀ ਟਕਸਾਲ ਦੇ ਬੁਲਾਰੇ ਰਹਿ ਚੁੱਕੇ ਹਨ, ਨੇ ਕਿਹਾ ਕਿ ਪੰਨੂ ਵਰਗੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਦੇਸ਼ਾਂ ਵਿੱਚ ਮਿਲ ਰਹੇ ਜਨਤਕ ਸਮਰਥਨ ਤੋਂ ਪ੍ਰੇਸ਼ਾਨ ਹਨ। ਪੰਨੂ, ਜਿਸਨੂੰ ਪਾਕਿਸਤਾਨੀ ਏਜੰਸੀ ਆਈ ਐਸ ਆਈ ਚਲਾ ਰਹੀ ਹੈ ਵੱਲੋਂ ਕਪਿਲ ਸ਼ਰਮਾ ਨੂੰ ਨਿਸ਼ਾਨਾ ਬਣਾ ਕੇ ਪਰਵਾਸੀ ਭਾਰਤੀਆਂ ਨੂੰ ਧਮਕੀਆਂ ਦੇਣਾ, ਪਾਕਿਸਤਾਨ ਦੁਆਰਾ ਇੱਕ ਸੋਚੀ ਸਮਝੀ ਸਾਜ਼ਿਸ਼ ਹੈ, ਜਿਸ ਦਾ ਉਦੇਸ਼ ਕੈਨੇਡਾ ਵਿੱਚ ਭਾਰਤੀ ਨਿਵੇਸ਼ ਅਤੇ ਵਪਾਰ ਨੂੰ ਪ੍ਰਭਾਵਿਤ ਕਰਨਾ ਹੈ।
ਉਸ ਨੇ ਪੁੱਛਿਆ ਕਿ “ਪੰਨੂ ਨੂੰ ਕਪਿਲ ਸ਼ਰਮਾ ਦੇ ‘ਹਿੰਦੂਤਵ’ ‘ਤੇ ਟਿੱਪਣੀ ਕਰਨ ਜਾਂ ਉਸ ਨੂੰ ਆਪਣਾ ਕਾਰੋਬਾਰ ਸਮੇਟ ਕੇ ਭਾਰਤ ਵਾਪਸ ਜਾਣ ਦੀ ਚੇਤਾਵਨੀ ਦੇਣ ਦਾ ਕੀ ਅਧਿਕਾਰ ਹੈ?” ’’ਉਸ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਵਿਦੇਸ਼ੀ ਧਰਤੀ ‘ਤੇ ਵੱਖਵਾਦੀ ਜ਼ਹਿਰ ਕਿਸ ਆਧਾਰ ‘ਤੇ ਉਗਲ ਰਿਹਾ ਹੈ ?” ਬੇਸ਼ੱਕ ਪ੍ਰਵਾਸੀ ਸਿੱਖ ਭਾਈਚਾਰਾ ਪੰਨੂ ਵਰਗੇ ਲੋਕਾਂ ਦੇ ਜਾਲ ਵਿੱਚ ਨਹੀਂ ਫਸੇਗਾ।
ਉਸ ਨੇ ਕਿਹਾ, ਕਿ “ਪੰਨੂ ਸਿੱਖ ਧਰਮ ਤੇ ਖ਼ਾਲਿਸਤਾਨ ਦੀ ਆੜ ਵਿੱਚ ਵਿਦੇਸ਼ਾਂ ਵਿੱਚ ਹਿੰਸਾ, ਵੱਖਵਾਦ ਅਤੇ ਨਫ਼ਰਤ ਦਾ ਵਪਾਰ ਕਰ ਰਿਹਾ ਹੈ।
ਪ੍ਰੋ. ਖਿਆਲਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਪੰਨੂ ਵਰਗੇ ਅੱਤਵਾਦੀ ਤੱਤਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕੈਨੇਡੀਅਨ ਸਰਕਾਰ ‘ਤੇ ਕੂਟਨੀਤਕ ਦਬਾਅ ਪਾਵੇ।
ਉਨ੍ਹਾਂ ਨੇ ਪਰਵਾਸੀ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਸਿੱਖ ਧਰਮ ਦੇ ਨਾਮ ‘ਤੇ ਹਿੰਸਾ ਅਤੇ ਵੱਖਵਾਦ ਫੈਲਾਉਣ ਵਾਲਿਆਂ ਪ੍ਰਤੀ ਸੁਚੇਤ ਹੋਣ।