ਮਿਸ਼ਨ- ਮਿਸ਼ਨ ਸਿਟੀ ਦੇ ਕੌਂਸਲਰ ਜੈਗ ਗਿੱਲ ਤੇ ਉਹਨਾਂ ਦੀ ਪਤਨੀ ਸਵਾਨਾ ਗਿੱਲ ਨੂੰ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਹੈ। ਨਵਜਨਮੇ ਬੱਚੇ ਦਾ ਨਾਮ ਮਕਾਏ ਗਿੱਲ ਰੱਖਿਆ ਗਿਆ ਹੈ। ਗਿੱਲ ਪਰਿਵਾਰ ਨੂੰ ਪਰਿਵਾਰ ਵਿਚ ਨਵਾਂ ਜੀਅ ਆਉਣ ਤੇ ਮੁਬਾਰਕਾਂ ਮਿਲ ਰਹੀਆਂ ਹਨ। ਇਸੇ ਦੌਰਾਨ ਬੱਚੇ ਦੇ ਦਾਦਾ ਤੇ ਜੈਗ ਗਿੱਲ ਦੇ ਪਿਤਾ ਸ ਪਰਮਜੀਤ ਸਿੰਘ ਗਿੱਲ ( ਮਿਸ਼ਨ ਸਿਟੀ ਪੀਜ਼ਾ ਦੇ ਮਾਲਕ) ਤੇ ਉਹਨਾਂ ਦੀ ਪਤਨੀ ਆਲਮਦੀਪ ਕੌਰ ਗਿੱਲ ਵਲੋਂ ਨਵਜਨਮੇ ਬੱਚੇ ਦੀ ਖੁਸ਼ੀ ਵਿਚ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਸਿੱਖ ਸੁਸਾਇਟੀ ਮਿਸ਼ਨ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਦਾ ਪ੍ਰੋਗਰਾਮ 10 ਅਗਸਤ ਨੂੰ ਰੱਖਿਆ ਗਿਆ ਹੈ। ਉਹਨਾਂ ਇਸ ਖੁਸ਼ੀ ਦੇ ਮੌਕੇ ਮਿਸ਼ਨ ਵਸਦੇ ਭਾਈਚਾਰੇ ਦੇ ਲੋਕਾਂ ਅਤੇ ਦੋਸਤਾਂ-ਮਿੱਤਰਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ।
