ਸਰੀ (ਸੰਤੋਖ ਸਿੰਘ ਮੰਡੇਰ) -ਸੰਸਾਰ ਭਰ ਵਿਚ ਖੇਡਾਂ ਦੀ ਕਹਾਣੀ ਹਰ ਮੁਲਕ, ਵਰਗ ਤੁੇ ਮਹਿਕਮੇ ਵਿਚ ਪੈਦੀ ਹੈ| ਭਾਰਤ ਵਿਚ ਪੰਜਾਬ ਦਾ ਚਰਚਿਤ ਪ੍ਰਸ਼ਾਸ਼ਕ ਮਹਿਕਮਾ ‘ਪੰਜਾਬ ਪੁਲੀਸ’ ਦੇ ਨਾਮਵਰ ਖਿਡਾਰੀਆਂ ਨੇ ਉਲੰਪਿਕ ਖੇਡਾਂ, ਕੌਮਨਵੈਲਥ ਗੇਮਜ, ਏਸ਼ੀਅਨ ਗੇਮਜ, ਵਰਲਡ ਪੁਲੀਸ ਗੇਮਜ, ਆਲ ਇੰਡੀਆ ਪੁਲੀਸ ਗੇਮਜ ਅਤੇ ਹੋਰ ਰਾਸ਼ਟਰੀ-ਅੰਤ੍ਰਰਾਸ਼ਟਰੀ ਖੇਡ ਮੈਦਾਨਾਂ ਵਿਚ ਮੱਲਾਂ ਮਾਰ ਕੇ ਖੇਡਾਂ ਦੇ ਖੇਤਰ ਵਿਚ ਹਮੇਸ਼ਾ ਅਹਿਮ ਯੋਗਦਾਨ ਪਾਇਆ ਹੈ| ਖੇਡਾਂ ਸੰਸਾਰ ਪੱਧਰ ਉਪਰ ਮੁਲਕਾਂ ਦੇ ਸੂਬਾਈ ਸਿਪਾਹੀਆਂ ਤੇ ਰਾਸ਼ਟਰੀ ਫੌਜੀਆਂ ਲਈ ਅਨੂਸ਼ਾਸ਼ਕ ਵਰਦਾਨ ਹੁੰਦੀਆਂ ਹਨ| ਜਿਸ ਮੁਲਕ ਦੇ ਸਿਪਾਹੀ ਤੇ ਫੌਜੀ ਤੱਕੜੇ ਤੇ ਤਾਕਤਵਰ ਹੁੰਦੇ ਹਨ ਉਹ ਫਿਰ ਕਿਸੇ ਨੂੰ ਵੀ ‘ਖੰਘਣ’ ਨਹੀ ਦਿੰਦੇ| ਸੂਬੇ ਤੇ ਦੇਸ਼ ਭਰ ਵਿਚ ਸ਼ਾਤੀ ਰਹਿੰਦੀ ਹੈ|
ਭਾਰਤ ਦੇ ਸਰਹਦੀ ਸੂਬੇ ਪੰਜਾਬ ਦੇ ਮਹਿਕਮਾ ਪੰਜਾਬ ਪੁਲੀਸ ਦੇ ਨਾਮਵਰ ਖਿਡਾਰੀਆਂ ਮਰਦਾਂ-ਔਰਤਾਂ ਦੇ ਰਾਸ਼ਟਰੀ ਤੇ ਅੰਤ੍ਰਰਾਸ਼ਟਰੀ ਖੇਡ ਖੇਤਰ ਵਿਚ ਪਾਏ ਵਿਸ਼ੇਸ਼ ਯੋਗਦਾਨ ਨੂੰ ਸਾਂਭਣ ਦਾ ਅਹਿਮ ਉਪਰਾਲਾ ਪੰਜਾਬ ਪੁਲੀਸ ਦੇ ਸਾਬਕਾ ਡੀ ਜੀ ਪੀ, ਸਰਦਾਰ ਰਾਜਦੀਪ ਸਿੰਘ ਗਿੱਲ ਨੇ ਆਪਣੀL ਰੰਗਦਾਰ ਕਿਤਾਬ ‘ਐਵਰ ਔਨਵਰਡ’ ਵਿਚ ਕੀਤਾ ਹੈ| ਰਾਜਦੀਪ ਸਿੰਘ ਗਿੱਲ, ਪੰਜਾਬ ਬਾਸਕਿਟਬਾਲ ਐਸੋਸੀਏਸ਼ਨ ਦੇ ਪ੍ਰਧਾਨ, ਪੰਜਾਬ ਉਲੰਪਿਕ ਐਸੋਸੀਏਸ਼ਨ ਦੇ 20 ਸਾਲ ਤੋ ਸੀਨੀਅਰ ਵਾਈਸ ਪ੍ਰਧਾਨ, ਬਾਸਕਿਟਬਾਲ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ, ਰਾਸ਼ਟਰਪਤੀ ਪੁਲੀਸ ਮੈਡਲ ਅਵਾਰਡ ਸਨਮਾਨਤ ਤੇ ਸ਼ਾਹੀ ਸ਼ਹਿਰ ਪਟਿਆਲਾ ਦੇ ਵਾਸੀ ਹਨ| ਸਰਦਾਰ ਰਾਜਦੀਪ ਸਿੰਘ ਗਿੱਲ ਨੇ ਸਖਤ ਮਿਹਨਤ ਨਾਲ ਸਾਲ 1951 ਤੋ ਸਾਲ 2010 ਤੱਕ, 59 ਸਾਲਾਂ ਦਾ ਇਕ ਲੰਮਾ ਸਮਾ ਪੰਜਾਬ ਪੁਲੀਸ ਦੇ ਨਾਮਵਰ ਖਿਡਾਰੀਆਂ ਦੀਆਂ ਰੰਗਦਾਰ ਤਸਵੀਰਾਂ ਨਾਲ ਉਨੰ੍ਹਾਂ ਦੀਆਂ ਆਲਮੀ ਤੇ ਕੌਮੀ ਖੇਡ ਖੇਤਰ ਵਿਚ ਪ੍ਰਾਪਤੀਆਂ ਤੇ ਸਰਗਰਮੀਆਂ ਦਾ ਵਰਨਣ ਕਰਕੇ ਉਨੰ੍ਹਾਂ ਨੂੰ ਅਮਰ ਕਰ ਦਿਤਾ ਹੈ|
ਪੰਜਾਬ ਪੁਲੀਸ ਮਹਿਕਮੇ ਦੀ ਇਹ ਖੇਡ ਪ੍ਰਾਪਤੀਆਂ ਵਾਲੀ ਵਿਸ਼ੇਸ਼ ਅੰਗਰੇਜੀ ਭਾਸ਼ਾ ਦੀ ਰੰਗਦਾਰ ਪੁਸਤਕ ‘ਐਵਰ ਔਨਵਰਡ’ ਏ-4 ਸਾਈਜ, 700 ਸਫੇ, 2 ਕਿਲੋ ਭਾਰ, ਕੀਮਤ 2000 ਰੂਪਏ, ਜਿਸ ਨੂੰ ਸੰਸਾਰ ਪੱਧਰ ਉਪਰ ‘ਕੌਫੀ ਟੇਬਲ ਬੁੱਕ’ ਕਿਹਾ ਜਾਂਦਾ ਹੈ, ਪਟਿਆਲਾ ਦੀ ਨਾਮੀ ਫੂਲਕੀਆਂ ਪਰੈਸ ਨੇ ਛਾਪਿਆ ਹੈ| ਸਰਦਾਰ ਰਾਜਦੀਪ ਸਿੰਘ ਗਿੱਲ ਦੇ ਰੀਡਰ-ਮਹਿੰਦਰ ਸਿੰਘ ਨੇ ਜਾਣਕਾਰੀ ਦਿਤੀ ਇਹ ‘ਕੌਫੀ ਟੇਬਲ ਬੁੱਕ-ਐਵਰ ਔਨਵਰਡ’ 29 ਜੁਲਾਈ 2025, ਦਿਨ ਮੰਗਲਵਾਰ ਨੂੰ, ਪੀ ਏ ਪੀ-ਕੈਪਸ, ਜਾਲੰਧਰ ਕੈਟ ਵਿਖੇ ਇਕ ਵਿਸ਼ੇਸ਼ ਸਮਾਗਮ ਸਮੇ ਸਾਬਕਾ ਡੀ ਜੀ ਪੀ, ਸਰਦਾਰ ਮਹਿਲ ਸਿੰਘ ਭੁੱਲਰ ਤੇ ਜਨਾਬ ਐਮ ਐਫ ਫਾਰੂਕੀ, ਏ ਡੀ ਜੀ-ਪੰਜਾਬ ਪੁਲੀਸ ਵਲੋ ਪੰਜਾਬ ਪੁਲੀਸ ਦੇ ਖਿਡਾਰੀਆਂ ਤੇ ਦੇਸ ਵਿਦੇਸ ਦੇ ਖੇਡ ਪ੍ਰੇਮੀਆਂ ਲਈ ਜਾਰੀ ਕਰ ਦਿਤੀ ਗਈ ਹੈ| ਪੁੱਸਤਕ ਪ੍ਰਾਪਤ ਕਰਨ ਤੇ ਹੋਰ ਜਾਣਕਾਰੀ ਲਈ ਸੰਪਰਕ ਕੀਤਾ ਜਾ ਸਕਦਾ ਹੈ|
