Mar 7, 2026
ਐਡਮਿੰਟਨ (ਗੁਰਪ੍ਰੀਤ ਸਿੰਘ)-ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ 27 ਅਗਸਤ ਤੋਂ 31 ਅਗਸਤ ਤੱਕ ਐਡਮਿੰਟਨ ਵਿਖੇ ਸੰਗਤਾਂ ਨਾਲ ਕਥਾ ਵਿਚਾਰਾਂ ਨਾਲ ਸਾਂਝ ਪਾਉਣਗੇ। ਗਿਆਨੀ ਪਿੰਦਰਪਾਲ ਸਿੰਘ 27 ਅਤੇ 28 ਅਗਸਤ ਦਿਨ ਬੁੱਧਵਾਰ ਅਤੇ ਵੀਰਵਾਰ ਨੂੰ ਸ਼ਾਮ 7 ਵਜੇ ਤੋਂ 8:30 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਐਡਮਿੰਟਨ ਵਿਖੇ ਅਤੇ ਗੁਰਦੁਆਰਾ ਮਿਲਵੁੱਡ ਐਡਮਿੰਟਨ ਵਿਖੇ 29 ਅਤੇ 30 ਅਗਸਤ ਦਿਨ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਨੂੰ ਸ਼ਾਮ 7 ਤੋਂ 8:30 ਅਤੇ 31 ਅਗਸਤ ਦਿਨ ਐਤਵਾਰ ਨੂੰ ਦਿਨ ਦੇ ਦੀਵਾਨਾਂ ‘ਚ ਹਾਜ਼ਰੀ ਭਰਨਗੇ।