Mar 7, 2026

ਸਰੀ ( ਦੇ ਪ੍ਰ ਬਿ)-ਬੀਤੇ ਐਤਵਾਰ ਨੂੰ ਸਰੀ ਸੈਂਟਰ ਤੋਂ ਲਿਬਰਲ ਐਮ ਪੀ ਅਤੇ ਸਟੇਟ ਮਨਿਸਟਰ ਸ ਰਣਦੀਪ ਸਿੰਘ ਸਰਾਏ ਵਲੋਂ ਆਪਣੇ ਹਲਕੇ ਦੇ ਲੋਕਾਂ, ਵਲੰਟੀਅਰਾਂ ਤੇ ਸਮਰਥਕਾਂ ਦੇ ਮਾਣ ਵਿਚ ਰੌਬਰਟਸਨ ਡਰਾਈਵ ਪਾਰਕ ਵਿਖੇ ਬਾਰਬੀਕਿਊ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਮਿਊਨਿਟੀ ਦੇ ਵੱਡੀ ਗਿਣਤੀ ਵਿਚ ਲੋਕ ਸ਼ਾਮਿਲ ਹੋਏ।
ਸੈਂਕੜੇ ਮਹਿਮਾਨਾਂ ਨੇ ਬਾਰਬੀਕਿਊ ਵਿੱਚ ਸ਼ਿਰਕਤ ਕੀਤੀ, ਮਨੋਰੰਜਨ ਅਤੇ ਹੋਰ ਗਤੀਵਿਧੀਆਂ ਨਾਲ ਭਰੀ ਦੁਪਹਿਰ ਦਾ ਆਨੰਦ ਮਾਣਿਆ।
ਸਾਲਾਨਾ ਸਰੀ ਸੈਂਟਰ ਬਾਰਬੀਕਿਊ ਜਿਥੇ ਹਲਕਾ  ਨਿਵਾਸੀਆਂ ਨੂੰ ਇਕ ਥਾਂ ਇਕੱਤਰ ਹੋਣ ਦਾ ਮੌਕਾ ਪ੍ਰਦਾਨ ਕਰਦਾ ਹੈ ਉਥੇ ਲੋਕਾਂ, ਕਮਿਊਨਿਟੀ ਸੰਸਥਾਵਾਂ ਅਤੇ ਕਾਰੋਬਾਰੀ ਲੋਕਾਂ, ਨੌਜਵਾਨਾਂ ਵਿਚਾਲੇ ਇਕ ਸੰਵਾਦ ਰਚਾਉਣ ਦਾ ਵੀ ਮੌਕਾ ਬਣਦਾ ਹੈ।

ਇਸ ਮੌਕੇ ਸ ਰਣਦੀਪ ਸਿੰਘ ਸਰਾਏ ਨੇ ਮੁਲਕ ਦੇ ਮੌਜੂਦਾ ਹਾਲਾਤ ਅਤੇ ਕਾਰਨੀ ਸਰਕਾਰ ਵਲੋਂ ਲੋਕਾਂ ਦੀ ਸਹਾਇਤਾ ਅਤੇ ਆਰਥਿਕ ਸੰਕਟ ਚੋ ਉਭਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਜਾਣਕਾਰੀ ਦਿੱਤੀ। ਉਹਨਾਂ ਟਰੰਪ ਟੈਰਿਫ ਬਾਰੇ ਵਿਸ਼ੇਸ਼ ਕਰਕੇ ਦੱਸਿਆ ਕਿ ਮੁਕਤ ਵਪਾਰ ਸਮਝੌਤੇ ਤਹਿਤ ਪਹਿਲਾਂ ਹੀ 90 ਪ੍ਰਤੀਸ਼ਤ ਵਸਤਾਂ ਟੈਰਿਫ ਤੋਂ ਮੁਕਤ ਹਨ। ਬਾਕੀ 10 ਪ੍ਰਤੀਸ਼ਤ ਵਸਤਾਂ ਜਿਹਨਾਂ ਵਿਚ ਧਾਂਤਾਂ, ਕਾਰਾਂ ਤੇ ਹੋਰ ਵਸਤਾਂ ਸ਼ਾਮਿਲ ਹਨ, ਬਾਰੇ ਯੂ ਐਸ ਨਾਲ ਗੱਲਬਾਤ ਜਾਰੀ ਹੈ। ਉਹਨਾਂ ਬੈਂਕ ਆਫ ਕੈਨੇਡਾ ਵਲੋਂ ਵਿਆਜ਼ ਦਰ ਸਥਿਰ ਰੱਖਣ ਅਤੇ ਅਗਲੀ ਤਿਮਾਹੀ ਤੱਕ ਕਿਸੇ ਤਬਦੀਲੀ ਦੀ ਸੰਭਾਵਨਾ ਦਾ ਵੀ ਖੁਲਾਸਾ ਕੀਤਾ।

MP Sarai held a successful BBQ that brought over hundreds of community members together.
SURREY, B.C. – Randeep S. Sarai, Member of Parliament for Surrey Centre, held a very successful 9th Annual Community BBQ at Robertson Drive Park on August 3, 2025. Hundreds of guests attended the barbeque, enjoying an afternoon filled with entertainment and outdoor activities, all while connecting with fellow community members. The annual Surrey Centre barbeque provides the opportunity for Surrey residents to socialize. There
were many representatives from community organizations, local business owners, youth, seniors, and new Surrey Centre residents. As noted by MP Sarai, “this barbeque provides the opportunity for the community to reconnect. It shows the vibrancy of Surrey Centre, and that we are truly a community that stands together.”

ਤਸਵੀਰਾਂ- ਸੰਤੋਖ ਸਿੰਘ ਮੰਡੇਰ।