Apr 23, 2026

ਵੈਨਕੂਵਰ, 13 ਅਗਸਤ (ਮਲਕੀਤ ਸਿੰਘ)-  ਬ੍ਰਿਟਿਸ਼ ਕਲੰਬੀਆ ਸੂਬੇ ਦੇ ਮੈਪਲਰਿਜ ਇਲਾਕੇ ਚ ਲੰਘੀ ਰਾਤ ਕੁਝ ਅਗਿਆਤ ਵਿਅਕਤੀਆਂ ਵੱਲੋਂ ਕੀਤੀ ਗੋਲਾਬਾਰੀ ਦੌਰਾਨ ਕਾਰ ਚ ਸਵਾਰ ਇੱਕ ਵਿਅਕਤੀ ਦੀ ਮੌਤ ਹੋਣ  ਦੀ ਖਬਰ ਹੈ । ਪ੍ਰਾਪਤ ਵੇਰਵਿਆਂ ਮੁਤਾਬਕ ਇਸ ਸਬੰਧੀ ਪੁਲਿਸ ਨੂੰ ਮਿਲੀ ਇੱਕ ਸੂਚਨਾ ਮਗਰੋਂ ਜਦੋਂ ਮੌਕੇ ਤੇ ਪੁਲਿਸ ਟੀਮ ਵੱਲੋਂ ਉਕਤ ਘਟਨਾ ਵਾਲੀ ਥਾਂ ਦੀ ਛਾਣਬੀਨ ਕੀਤੀ ਗਈ ਤਾਂ ਉੱਥੇ ਮੌਜੂਦ ਇੱਕ ਵਾਹਨ ਵਿੱਚ  ਜਖਮੀ ਹੋਇਆ ਵਿਅਕਤੀ ਮਿਲਿਆ।   ਪੁਲਿਸ ਅਤੇ ਰਾਹਤ ਕਾਰਜ ਸੇਵਾਵਾਂ ਦੀ ਟੀਮ ਵੱਲੋਂ ਉਸ ਨੂੰ ਤੁਰੰਤ ਨੇੜਲੇ ਹਸਪਤਾਲ ਚ ਪਹੁੰਚਾਇਆ ਗਿਆ।| ਜਿੱਥੇ ਜਖਮਾਂ ਦੀ ਤਾਬ ਨਾਲ ਝਲਦਿਆਂ ਉਸ ਦੀ ਮੌਤ ਹੋ ਗਈ| ਪੁਲਿਸ ਵੱਲੋਂ ਇਸ ਸੰਬੰਧ ਵਿੱਚ ਉਕਤ ਵਾਰਦਾਤ ਵਾਲੀ ਜਗ੍ਹਾ ਦੇ ਨੇੜਲੇ ਰਸਤਿਆਂ ਦੀ ਟਰੈਫਿਕ ਨੂੰ ਆਰਜੀ ਤੌਰ ਤੇ ਬੰਦ ਕਰਕੇ  ਜਾਂਚ ਕੀਤੀ ਜਾ ਰਹੀ ਹੈ ਅਤੇ ਨਾਲ ਦੀ ਨਾਲ ਆਮ ਪਬਲਿਕ ਤੋਂ ਵੀ ਇਸ ਸਬੰਧੀ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ|