ਸਰੀ- ਬੀਤੇ ਦਿਨੀਂ ਸਰੀ ਨਿਵਾਸੀ ਲਖਵਿੰਦਰ ਸਿੰਘ ਮੱਲੀ ਤੇ ਕਮਲਜੀਤ ਕੌਰ ਮੱਲੀ ਦੀ ਬੇਟੀ ਗੁਰਕਿਰਨ ਕੌਰ ਦਾ ਸ਼ੁਭ ਵਿਆਹ ਕਾਕਾ ਅਰਸ਼ਦੀਪ ਸਿੰਘ ਲਾਲੀ ਸਪੁੱਤਰ ( ਸ ਕੁਲਵਿੰਦਰ ਸਿੰਘ ਲਾਲੀ ਤੇ ਸ੍ਰੀਮਤੀ ਸਤਵਿੰਦਰ ਕੌਰ) ਨਾਲ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸਰੀ ਵਿਖੇ ਪੂਰਨ ਗੁਰਮਰਿਯਾਦਾ ਮੁਤਾਬਿਕ ਹੋਇਆ। ਇਸ ਮੌਕੇ ਸੁਭਾਗ ਜੋੜੀ ਨੂੰ ਅਸ਼ੀਰਵਾਦ ਦਿੰਦੇ ਹੋਏ ਕੈਲਗਰੀ ਤੋਂ ਐਮ ਪੀ ਜਸਰਾਜ ਸਿੰਘ ਹੱਲਣ, ਐਮ ਪੀ ਅਮਰਪ੍ਰੀਤ ਗਿੱਲ, ਐਮ ਪੀ ਦਲਵਿੰਦਰ ਗਿੱਲ, ਪੋਲਿਟੀਕਲ ਐਡਵਾਈਜਰ ਅੰਮ੍ਰਿਤ ਹੇਅਰ, ਉਘੇ ਸਮਾਜਿਕ ਕਾਰਕੁੰਨ ਹਰਮੀਤ ਸਿੰਘ ਖੁੱਡੀਆਂ ਤੇ ਕੈਲਗਰੀ ਤੋਂ ਸਿੱਖ ਆਗੂ ਨਮਜੀਤ ਸਿੰਘ ਰੰਧਾਵਾ ਤੇ ਨਾਲ ਹਨ ਲਖਵਿੰਦਰ ਸਿੰਘ ਮੱਲੀ, ਰਣਧੀਰ ਸਿੰਘ ਮੱਲੀ ਤੇ ਕੁਲਵਿੰਦਰ ਸਿੰਘ ਲਾਲੀ।
