Mar 7, 2026

ਵੈਨਕੂਵਰ-ਸ੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸ੍ਰੋਮਣੀ ਕਮੇਟੀ ਮੈਂਬਰ ਸ ਗੁਰਪ੍ਰੀਤ ਸਿੰਘ ਝੱਬਰ ਜੋ ਕਿ ਅੱਜਕੱਲ ਕੈਨੇਡਾ ਦੌਰੇ ਤੇ ਹਨ, ਬੀਤੇ ਦਿਨ ਸਰੀ ਵਿਖੇ ਪੁੱਜਣ ਤੇ ਉਹਨਾਂ ਦਾ ਅਕਾਲੀ ਦਲ ਵੈਸਟ ਕੈਨੇਡਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸੇ ਦੌਰਾਨ ਉਹ ਅਕਾਲੀ ਦਲ ਦੇ ਸੀਨੀਅਰ ਕਾਰਕੁੰਨ ਸ ਸੁਰਿੰਦਰਪਾਲ ਸਿੰਘ ਔਲਖ ਦੇ ਸਰੀ ਸਥਿਤ ਗ੍ਰਹਿ ਵਿਖੇ ਪੁੱਜੇ ਜਿਥੇ ਪਰਿਵਾਰ ਵਲੋਂ ਉਹਨਾਂ ਨੂੰ ਜੀ ਆਇਆਂ ਕਿਹਾ ਗਿਆ। ਇਸ ਮੌਕੇ ਉਥੇ ਮੌਜੂਦ ਹੋਰ ਅਕਾਲੀ ਵਰਕਰਾਂ ਤੇ ਸਮਰਥਕਾਂ ਨੇ ਉਹਨਾਂ ਨਾਲ ਪੰਜਾਬ ਦੀ ਸਿਆਸਤ ਅਤੇ ਅਕਾਲੀ ਦਲ ਦੀ ਭੂਮਿਕਾ ਅਤੇ ਪੰਜਾਬ ਦੇ ਚੰਗੇਰੇ ਭਵਿੱਖ ਬਾਰੇ ਵਿਚਾਰਾਂ ਕੀਤੀਆਂ। ਉਹਨਾਂ ਕੈਨੇਡਾ ਵਿਚ ਅਕਾਲੀ ਦਲ ਨੂ ਸਮਰਪਿਤ ਅਤੇ ਪੰਜਾਬ ਦੇ ਭਵਿੱਖ ਬਾਰੇ ਚਿੰਤਤ ਪਾਰਟੀ ਵਰਕਰਾਂ ਦੀ ਮਿਹਨਤ ਅਤੇ ਜ਼ਜਬੇ ਤੇ ਖੁਸ਼ੀ ਪ੍ਰਗਟ ਕਰਦਿਆਂ, ਉਹਨਾਂ ਤੋਂ ਹੋਰ ਵਧੇਰੇ ਸਹਿਯੋਗ ਨੂੰ ਸਮੇਂ ਦੀ ਮੰਗ ਦੱਸਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਆਗੂ ਸ ਗੁਰਬਖਸ਼ ਸਿੰਘ ਬਾਗੀ ਸੰਘੇੜਾ, ਜੋਗਾ ਸਿੰਘ ਲੱਲੀਆਂ, ਕੁਲਦੀਪ ਸਿੰਘ ਦੌਲਤਪੁਰ, ਕਿਰਨਬੀਰ ਸਿੰਘ ਢੁੱਡੀਕੇ, ਸਤਬੀਰ ਸਿੰਘ ਸੱਤਾ ਜੰਗ, ਹਰਮਨਪ੍ਰੀਤ ਸਿੰਘ ਗਿੱਲ, ਸੰਤ ਸਿੰਘ ਢੀਂਡਸਾ ਤੇ ਹੋਰ ਹਾਜ਼ਰ ਸਨ।