ਗੁਰਦਾਸਾਪੁਰ-ਭਾਈ ਘਨੱਈਆ ਜੀ ਚੈਰੀਟੇਬਲ ਮੈਡੀਕਲ ਅਤੇ ਐਜੂਕੇਸ਼ਨਲ ਸੁਸਾਇਟੀ (ਰਜਿ:) ਅਰਬਨ ਅਸਟੇਟ ਫੇਜ਼-2 ਜਲੰਧਰ ਵੱਲੋਂ ਹੜਪੀੜਤਾਂ ਦੀ ਮਦਦ ਲਈ ਮੈਡੀਕਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਸੰਸਥਾ ਦੇ ਆਗੂ ਡਾ ਰਾਜਿੰਦਰਪਾਲ ਸਿੰਘ ਸੈਣੀ ਵਲੋਂ ਆਪਣਾ ਸਾਥੀਆਂ ਦੇ ਸਹਿਯੋਗ ਨਾਲ ਅੱਜ ਟਾਂਡੇ ਤੋਂ ਸ਼੍ਰੀ ਹਰਗੋਬਿੰਦਪੁਰ (ਗੁਰਦਾਸਪੁਰ) ਬਿਆਸ ਦਰਿਆ ਦੇ ਪੁਲ ਦੇ ਆਲੇ-ਦੁਆਲੇ ਬੈਠੇ ਲੋੜਵੰਦ ਇਲਾਕਾ ਨਿਵਾਸੀਆਂ ਤੱਕ ਪਹੁੰਚ ਕਰਦਿਆਂ, ਉਹਨਾਂ ਦਾ ਚੈਕਅੱਪ ਕੀਤਾ ਅਤੇ ਦਵਾਈਆਂ ਦਿੱਤੀਆਂ ਗਈਆਂ।
ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਡਾ ਰਜਿੰਦਰ ਪਾਲ ਸਿੰਘ ਦੇ ਨਾਲ ਸ:ਲਖਵਿੰਦਰ ਸਿੰਘ (ਜਨਰਲ ਸਕੱਤਰ )ਅਤੇ ਸ: ਸਲੱਖਣ ਸਿੰਘ (ਸਰਪ੍ਰਸਤ ਪ੍ਰਧਾਨ )ਵਿਸ਼ੇਸ਼ ਤੌਰ ਤੇ ਹਾਜਰ ਸਨ।
