Mar 7, 2026

Screenshot

ਵਿੰਨੀਪੈਗ ਸ਼ੋਅ 12 ਸਤੰਬਰ ਨੂੰ-

ਵਿੰਨੀਪੈੱਗ (ਸ਼ਰਮਾ)-ਪੰਜਾਬ ਵਿੱਚ ਆਏ ਹੜਾਂ ਤੇ ਹੋਈ ਤਬਾਹੀ ਦੀ ਗੱਲ ਕਰਦਿਆਂ  ਪੰਜਾਬੀ ਗਾਇਕ ਬੱਬੂ ਮਾਨ ਨੇ  ਇਥੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਉਹ ਵਿੰਨੀਪੈੱਗ ਸ਼ੋਅ ਦੀ ਸਾਰੀ ਕਮਾਈ ਨੂੰ ਹੜ੍ਹ ਪੀੜਤਾਂ ਵਾਸਤੇ ਦਾਨ ਕਰਨਗੇ। ਉਨ੍ਹਾਂ ਅਪੀਲ ਕੀਤੀ ਕਿ, ‘‘ਆਓ ਸਾਰੇ ਰਲ ਕੇ ‘ਪੰਜਾਬ-ਪੰਜਾਬੀਅਤ’ ਲਈ ਅੱਗੇ ਆਈਏ ਅਤੇ ਵੱਧ ਤੋਂ ਵੱਧ ਸਹਾਇਤਾ ਕਰੀਏ।’’ ਉਹਨਾਂ ਦੱਸਿਆ ਕਿ ਖਬਰਾਂ ਹਨ ਕਿ  ਬਿਆਸ ਦਰਿਆ ਦੇ ਨਜ਼ਦੀਕ ਪੈਂਦੇ ਇਲਾਕਿਆਂ ਵਿਚ ਭਾਰੀ ਨੁਕਸਾਨ ਹੋਇਆ ਹੈ ਤੇ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ, ਲੋਕਾਂ ਦੇ ਘਰ-ਬਾਰ ਤਬਾਹ ਹੋ ਗਏ ਹਨ ਤੇ ਪਸ਼ੂ ਵੀ ਵੱਡੀ ਪੱਧਰ ’ਤੇ ਜਾਂ ਤਾਂ ਮਰ ਗਏ ਹਨ ਜਾਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ ਹਨ ਤੇ ਲੋਕ ਸੜਕਾਂ ਉੱਤੇ ਦਿਨ ਕੱਟੀ ਕਰਨ ਲਈ ਮਜਬੂਰ ਹੋ ਗਏ ਹਨ।

ਉਨ੍ਹਾਂ ਕਿਹਾ ਕਿ ਕੁਝ ਲੋਕ ਬੱਬੂ ਮਾਨ ਦੀ ਕੈਨੇਡਾ ਫੇਰੀ ’ਤੇ ਸਵਾਲ ਚੁੱਕ ਰਹੇ ਹਨ, ਪਰ ਇਹ ਸਮਾਂ ਕਿੰਤੂ-ਪ੍ਰੰਤੂ ਕਰਨ ਦਾ ਨਹੀਂ, ਬਲਕਿ ਦੁੱਖ ਦੀ ਘੜੀ ਹੈ ਅਤੇ ਪੀੜਤਾਂ ਦੀ ਇੱਕਜੁੱਟਤਾ ਵਿਖਾਉਂਦਿਆਂ ਸਹਾਇਤਾ ਕਰਨ ਦੀ ਜ਼ਰੂਰਤ ਹੈ। ਬੱਬੂ ਮਾਨ ਦਾ ਸ਼ੋਅ ਵਿੰਨੀਪੈੱਗ ਦੇ ਸੈਂਟੀਨਲ ਕੰਸਰਟ ਹਾਲ ਵਿਚ 12 ਸਤੰਬਰ ਨੂੰ ਹੋਣ ਜਾ ਰਿਹਾ ਹੈ।