ਵੈਨਕੂਵਰ, 30 ਸਤੰਬਰ( ਮਲਕੀਤ ਸਿੰਘ )- ਮਾਝੇ ਦੀ ਧਰਤੀ ਨਾਲ ਸਬੰਧਤ ਭਾਈ ਪੂਰਨ ਸਿੰਘ ਅਰਸੀ (ਸੁਲਤਾਨਵਿੰਡ) ਦਾ ਢਾਡੀ ਜਥਾ ਅੱਜ ਕੱਲ ਕਨੇਡਾ ਦੌਰੇ ਦੌਰਾਨ ਕਨੇਡਾ ਦੇ ਵੱਖ ਵੱਖ ਸ਼ਹਿਰਾਂ ਚ ਸੁਸ਼ੋਭਤ ਵੱਖ ਵੱਖ ਗੁਰੂ ਘਰਾਂ ਗੁਰਮਤਿ ਦਾ ਪ੍ਰਚਾਰ ਕਰਕੇ ਸੰਗਤਾਂ ਨੂੰ ਨਿਹਾਲ ਕਰਨ ਦੀਆਂ ਸੇਵਾਵਾਂ ਨਿਭਾ ਰਿਹਾ ਹੈ ।ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਚ ਸਥਿਤ ਗੁ ਦਸਮੇਸ਼ ਦਰਬਾਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਪੂਰਨ ਸਿੰਘ ਅਰਸ਼ੀ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਸਮੇਤ ਕਨੇਡਾ ਦੇ ਵੱਖ ਵੱਖ ਗੁਰੂ ਘਰਾਂ ਚ ਸਿੱਖ ਇਤਿਹਾਸ ਨਾਲ ਸੰਬੰਧਿਤ ਢਾਡੀ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕਰਨ ਦੀਆਂ ਮਾਰਚ ਮਹੀਨੇ ਤੱਕ ਆਪਣੀਆਂ ਸੀਮਾਵਾਂ ਨਿਭਾਉਣਗੇ| ਕਨੇਡਾ ਦੇ ਪੰਜਾਬੀ ਭਾਈਚਾਰੇ ਦੀ ਸ਼ਲਾਘਾ ਕਰਦਿਆਂ ਉਨਾਂ ਨੇ ਕਿਹਾ ਕਿ ਇੱਥੇ ਪੰਜਾਬੀਆਂ ਵੱਲੋਂ ਕੀਤੀ ਜਾਂਦੀ ਸਖਤ ਮਿਹਨਤ ਸਦਕਾ ਛੋਹੀਆਂ ਬੁਲੰਦੀਆਂ ਸੱਚਮੁੱਚ ਹੀ ਸਲਾਹਉਣ ਯੋਗ ਹਨ| ਇਸ ਮੌਕੇ ਤੇ ਉਹਨਾਂ ਦੇ ਨਾਲ ਸਰੰਗੀ ਮਾਸਟਰ ਭਾਈ ਗੁਰਦਿਆਲ ਸਿੰਘ ਸੁਲਤਾਨਵਿੰਡ ,ਭਾਈ ਅਵਤਾਰ ਸਿੰਘ ਅਤੇ ਭਾਈ ਦਲਬੀਰ ਸਿੰਘ ਆਦਿ ਵੀ ਹਾਜ਼ਰ ਸਨ।|
ਕੈਪਸ਼ਨ ਕਨੇਡਾ ਦੌਰੇ ਤੇ ਪਹੁੰਚੇ ਢਾਡੀ ਪੂਰਨ ਸਿੰਘ ਅਤੇ ਉਨਾਂ ਦੇ ਸਾਥੀ|
