Mar 7, 2026

ਸਰੀ (ਮਹੇਸ਼ਇੰਦਰ ਮਾਂਗਟ) – ਮਾਂਗਟ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁਜਾ ਜਦੋਂ, ਜਗਮੀਤ ਸਿੰਘ ਮਾਂਗਟ ਦੀ ਸੁਪਤਨੀ ਗੁਰਮੀਤ ਕੌਰ ਮਾਂਗਟ (ਉਮਰ 54 ਸਾਲ) ਦਾ ਬੀਤੇ ਦਿਨ ਸੰਖੇਪ ਬਿਮਾਰੀ ਤੋਂ ਬਾਅਦ ਅਚਾਨਕ ਦੇਹਾਂਤ ਹੋ ਗਿਆ।
ਸਵਰਗਵਾਸੀ ਗੁਰਮੀਤ ਕੌਰ ਮਾਂਗਟ ਆਪਣੇ ਪਿੱਛੇ ਦੋ ਪੁੱਤਰਾ ਅਤੇ ਇਕ ਪੁੱਤਰੀ ਨੂੰ ਛੱਡ ਗਏ ਹਨ। ਮਾਂਗਟ ਪਰਿਵਾਰ ਦੇ ਨਾਲ ਨਾਲ ਗਰਚਾ ਪਰਿਵਾਰ ਵੀ ਇਸ ਅਚਾਨਕ ਵਿਛੋੜੇ ਨਾਲ ਗਹਿਰੇ ਸੋਗ ਵਿਚ ਹੈ, ਕਿਉਂਕਿ ਸਵ. ਗੁਰਮੀਤ ਕੌਰ ਮਾਂਗਟ ਪਿੰਡ ਕੁਹਾੜਾ ਦੇ ਸਾਬਕਾ ਸਰਪੰਚ ਜੋਰਾ ਸਿੰਘ ਗਰਚਾ ਦੀ ਧੀ ਤੇ ਉਘੇ ਪ੍ਰੋਮੋਟਰ ਜੁਗਰਾਜ ਸਿੰਘ ਗਰਚਾ ਦੇ ਛੋਟੇ ਭੈਣ ਸਨ। ਸਵ. ਗੁਰਮੀਤ ਕੌਰ ਮਾਂਗਟ ਦਾ ਫਿਊਨਰਲ  28 ਅਕਤੂਬਰ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਰਿਵਰਸਾਈਡ ਫਿਊਨਰਲ ਹੋਮ  7410 ਹੋਪਕਾਟ ਰੋਡ ਡੈਲਟਾ ਬੀਸੀ  ਵਿਖੇ ਕੀਤਾ ਜਾਵੇਗਾ |ਉਪਰੰਤ ਉਨ੍ਹਾਂ ਦੀ ਅੰਤਿਮ ਅਰਦਾਸ ਸ਼ਾਮ 3 ਵਜੇ ਗੁਰਦਵਾਰਾ ਖਾਲਸਾ ਦੀਵਾਨ ਸੋਸਾਇਟੀ ਰੌਸ ਸਟ੍ਰੀਟ ਵੈਨਕੂਵਰ ਵਿਖੇ ਹੋਵੇਗੀ।