Mar 7, 2026

ਸਰੀ- ਬੀਤੇ ਦਿਨ ਸੀ ਐਚ ਜੀ (GHG) ਫੋਕ ਨੇਸ਼ਨ ਆਰਟਸ ਐਂਡ ਕਲਚਰਲ ਸੋਸਾਇਟੀ ਦਾ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ  ਐਮ ਪੀ  ਸੁਖ ਧਾਲੀਵਾਲ, ਐਮ ਐਲ ਏ ਮਨਦੀਪ ਧਾਲੀਵਾਲ, ਸਾਬਕਾ ਮੇਅਰ ਡੱਗ ਮੈਕਲਮ, ਕੌਂਸਲਰ ਮਨਦੀਪ ਨਾਗਰਾ ਤੇ ਉਘੀ ਸਮਾਜਿਕ ਕਾਰਕੁੰਨ ਤ੍ਰਿਪਤ ਅਟਵਾਲ ਸ਼ਾਮਿਲ ਹੋਏ ਤੇ ਸੁਸਾਇਟੀ ਦੇ ਕਾਮਯਾਬ ਸਮਾਰੋਹ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
ਇਸ ਮੌਕੇ  ਉਘੇ ਗੀਤਕਾਰ ਇੰਦਾ ਰਾਇਕੋਟੀ , ਸ਼ਾਮ ਪੰਡੋਰੀ,ਗਾਇਕ ਗੋਰਾ ਚੱਕਵਾਲਾ,ਗਾਇਕ ਅਦਾਕਾਰ ਹਰਮਨ ਰਣਵਿਜੇ, ਜੈਸਿਕਾ ਗਿੱਲ,ਕੁਲਵਿੰਦਰ ਧਨੋਆ ਅਤੇ ਲੱਖਾ ਨਾਜ਼ ਦੀ ਦੋਗਾਣਾ ਜੋੜੀ ਨੇ ਭਰਪੂਰ ਹਾਜ਼ਰੀ ਲਗਾਈ ਤੇ  ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਸਵਰਗੀ ਲੋਕ ਗਾਇਕ ਲਾਲ ਚੰਦ ਯਮਲਾ ਜੱਟ  ਦੇ ਪੋਤਰੇ  ਵਿਜੇ ਯਮਲਾ ਨੇ ਤੂੰਬੀ ਨਾਲ ਗੀਤ ਪੇਸ਼ ਕਰਦਿਆਂ ਆਪਣੇ ਦਾਦੇ ਦੀ ਯਾਦ ਤਾਜ਼ਾ ਕੀਤੀ।
ਸੁਸਾਇਟੀ ਵਲੋਂ ਗੀਤਕਾਰ, ਲੇਖਕ ਤੇ ਨਿਰਦੇਸ਼ਕ ਜਗਦੇਵ ਮਾਨ ਅਤੇ  ਮਿਸਟਰ ਹਰਵੀ ਵਿਨੀ  ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ  ਜਗਦੇਵ ਮਾਨ ਨੇ ਆਪਣੀਆ ਰਚਨਾਵਾਂ ਪੇਸ਼ ਕਰਦਿਆ ਮੁਬਾਰਕਬਾਦ ਦਿੱਤੀ।
ਇਸ ਮੌਕੇ ਵਰਲਡ ਫੋਕ ਫੈਸਟੀਵਲ ਕਮੇਟੀ ਦੇ ਮੈਂਬਰ ਜਿਹਨਾਂ ਵਿਚ ਚਰਨਜੀਤ ਸੈਣੀ, ਪਰਮਜੀਤ ਜਵੰਦਾ,  ਬੱਲੀ ਪੱਤੜ,  ਕੁਲਵਿੰਦਰ ਹੈਅਰ, ਕੁਲਦੀਪ ਸਿੰਘ, ਕੁਲਵੀਰ ਸਿੰਘ, ਕੁਲਵਿੰਦਰ ਰੰਧਾਵਾ, ਸੁਖਜੀਤ ਹੋਠੀ, ਸਤਿੰਦਰ ਬੰਗਾ ਸ਼ਾਮਿਲ ਸਨ ਵਲੋਂ ਜੀ ਐਚ ਜੀ ਫੋਕ ਨੇਸ਼ਨ ਅਕੈਡਮੀ (GHG Folk Nation) ਅਕੈਡਮੀ ਦੇ ਸਰਪ੍ਰਸਤ ਸ੍ਰ: ਕੁਲਦੀਪ ਸਿੰਘ  ਨੂੰ ਮੁਬਾਰਕਬਾਦ ਦਿੰਦਿਆ ਸਨਮਾਨਿਤ ਵੀ ਕੀਤਾ ਗਿਆ।

ਮੰਚ ਸੰਚਾਲਨ ਦੀ ਜਿੰਮੇਵਾਰੀ ਤਰਾਨਾ ਸਿੰਘ ਅਤੇ ਇੰਦਰਜੀਤ ਸਿੰਘ ਵੱਲੋ ਬਾਖੂਬੀ ਨਿਭਾਈ ਗਈ।