??????????
ਨੌਰਵਿਚ-ਅਮਰੀਕਾ ਦੇ ਕਨੈਕਟੀਕਟ ਸੂਬੇ ਦੇ ਨੌਰਵਿਚ ਸ਼ਹਿਰ ਦੇ ਨਵੇਂ ਮੇਅਰ ਵਜੋਂ ਭਾਰਤੀ ਮੂਲ ਦੇ ਰੀਅਲ ਅਸਟੇਟ ਕਾਰੋਬਾਰੀ ਸਿੰਘ ਸਵਰਨਜੀਤ ਨੂੰ ਚੁਣਿਆ ਗਿਆ ਹੈ। ਉਹ ਇਸ ਸੂਬੇ ਵਿਚ ਪਹਿਲੇ ਸਿੱਖ ਮੇਅਰ ਬਣੇ ਹਨ।ਡੈਮੋਕ੍ਰੇਟਿਕ ਪਾਰਟੀ ਦੇ ਸਵਰਨਜੀਤ ਸਿੰਘ ਨੂੰ 3,978 ਵੋਟਾਂ (57.25 ਫੀਸਦੀ) ਮਿਲੀਆਂ, ਜਦੋਂ ਕਿ ਉਨ੍ਹਾਂ ਦੇ ਰਿਪਬਲਿਕਨ ਵਿਰੋਧੀ ਸਟੇਸੀ ਗੋਲਡ ਨੂੰ 2,828 ਵੋਟਾਂ (40.7 ਫੀਸਦੀ) ਮਿਲੀਆਂ। ਵੈੱਬਸਾਈਟ ਮੁਤਾਬਕ, ਸਵਰਨਜੀਤ ਦੇ ਪਰਿਵਾਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਤੋਂ ਬਾਅਦ ਭਾਰਤ ਤੋਂ ਪ੍ਰਵਾਸ ਕਰ ਲਿਆ ਸੀ। ਉਹ ਖੁਦ 2007 ਵਿੱਚ ਅਮਰੀਕਾ ਪਹੁੰਚੇ ਸਨ। ਉਹ ਰੀਅਲ ਅਸਟੇਟ ਦਾ ਕਾਰੋਬਾਰੀ ਹਨ ਅਤੇ ਨੌਰਵਿਚ ਵਿੱਚ ਇੱਕ ਗੈਸ ਸਟੇਸ਼ਨ ਦੇ ਮਾਲਕ ਹਨ।
ਸਵਰਨਜੀਤ ਸਿੰਘ ਉਨ੍ਹਾਂ ਕਈ ਭਾਰਤੀ ਮੂਲ ਦੇ ਉਮੀਦਵਾਰਾਂ ਵਿੱਚੋਂ ਹਨ ਜਿਨ੍ਹਾਂ ਨੇ 4 ਨਵੰਬਰ ਦੀਆਂ ਚੋਣਾਂ ਵਿੱਚ ਵੱਡੀਆਂ ਜਿੱਤਾਂ ਦਰਜ ਕੀਤੀਆਂ ਹਨ। ਇਸ ਵਿੱਚ ਨਿਊਯਾਰਕ ਦੇ ਮੇਅਰ ਵਜੋਂ ਚੁਣੇ ਗਏ ਜੋਹਰਾਨ ਮਮਦਾਨੀ, ਵਰਜੀਨੀਆ ਦੇ ਲੈਫਟੀਨੈਂਟ ਗਵਰਨਰ ਗਜ਼ਾਲਾ ਹਾਸ਼ਮੀ ਅਤੇ ਨਿਊ ਜਰਸੀ ਦੀ ਸੂਬਾਈ ਅਸੈਂਬਲੀ ਲਈ ਚੁਣੇ ਗਏ ਰਵੀ ਭੱਲਾ ਵੀ ਸ਼ਾਮਲ ਹਨ।
ਡੈਮੋਕਰੈਟ ਆਫ਼ਤਾਬ ਪੁਰੇਵਾਲ ਅਮਰੀਕਾ ਦੇ ਸ਼ਹਿਰ ਸਿਨਸਿਨਾਟੀ ਦੇ ਮੁੜ ਮੇਅਰ ਬਣੇ
ਸਿਨਸਿਨਾਟੀ-ਡੈਮੋਕਰੈਟ ਉਮੀਦਵਾਰ ਆਫ਼ਤਾਬ ਪੁਰੇਵਾਲ ਸਿਨਸਿਨਾਟੀ ਦੇ ਮੇਅਰ ਦੀ ਚੋਣ ਮੁੜ ਜਿੱਤ ਗਿਆ ਹੈ। ਪੁਰੇਵਾਲ ਨੇ ਰਿਪਬਲਿਕਨ ਉਮੀਦਵਾਰ ਕੋਰੀ ਬੋਮੈਨ ਨੂੰ ਹਰਾਇਆ, ਜੋ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦਾ ਸੌਤੇਲਾ ਭਰਾ ਹੈ।

