Mar 7, 2026

ਅਕਾਲ ਹਸਪਤਾਲ ਰਈਆ ਵਿੱਚ ਮੁਲਾਜ਼ਮ ਸੀ ਪੀੜਤ ਲੜਕੀ; ਰਾਤ ਦੀ ਡਿੳੂਟੀ ਕਰਕੇ ਵਾਪਸ ਆ ਰਹੀ ਸੀ

ਰਈਆ (ਦਵਿੰਦਰ ਸਿੰਘ ਭੰਗੂ)-ਇਥੇ ਦਾਣਾ ਮੰਡੀ ਨੇੜੇ ਅੱਜ ਸਵੇਰੇ ਕਰੀਬ 9 ਵਜੇ ਇੱਕ ਟਰੱਕ ਅਤੇ ਐਕਟਿਵਾ ਦੀ ਟੱਕਰ ਵਿੱਚ ਲੜਕੀ ਦੀ ਮੌਕੇ ’ਤੇ ਮੌਤ ਹੋ ਗਈ। ਪੁਲੀਸ ਚੌਂਕੀ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਟਰੱਕ (ਨੰ. ਪੀਬੀ 05 ਏਪੀ 8495) ਜੋ ਕਿ ਜਲੰਧਰ ਸਾਈਡ ਤੋਂ ਆ ਕੇ ਪੁਲ ਥੱਲੇ ਖੜਾ ਸੀ। ਇਸ ਦੌਰਾਨ ਪਿੱਛਿਓਂ ਆ ਰਹੀ ਐਕਟਿਵਾ ਸਵਾਰ ਲੜਕੀ, ਜਿਸ ਨੇ ਨਿੱਕਾ ਰਈਆ ਨੂੰ ਮੁੜਨਾ ਸੀ, ਦਾ ਸਕੂਟਰ ਬੇਕਾਬੂ ਹੋ ਕੇ ਖੜੇ ਟਰੱਕ ਵਿੱਚ ਵੱਜਿਆ।

ਹਾਦਸੇ ਵਿਚ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੀ ਸ਼ਨਾਖਤ ਨਵਪ੍ਰੀਤ ਕੌਰ ਵਾਸੀ ਨਿੱਕਾ ਰਈਆ ਵਜੋਂ ਹੋਈ ਹੈ। ਉਕਤ ਲੜਕੀ ਅਕਾਲ ਹਸਪਤਾਲ ਰਈਆ ਵਿੱਚ ਮੁਲਾਜ਼ਮ ਸੀ ਅਤੇ ਰਾਤ ਦੀ ਡਿਊਟੀ ਕਰਕੇ ਵਾਪਸ ਆ ਰਹੀ ਸੀ। ਪੁਲੀਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।