Mar 7, 2026

ਢਾਕਾ/ਨਵੀਂ ਦਿੱਲੀ ( ਏਜੰਸੀਆਂ)-ਬੰਗਲਾਦੇਸ਼ ਵਿੱਚ ਕੁਫਰ ਤੋਲਣ ਦੇ ਦੋਸ਼ ਹੇਠ ਹਿੰਦੂ ਭਾਈਚਾਰੇ ਦੇ ਇਕ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਅਤੇ ਉਸ ਦੀ ਲਾਸ਼ ਨੂੰ ਅੱਗ ਲਗਾ ਦਿੱਤੀ ਗਈ। ਇਹ ਦੇਸ਼ ਵਿੱਚ ਧਾਰਮਿਕ ਘੱਟ ਗਿਣਤੀਆਂ ਖ਼ਿਲਾਫ਼ ਹਿੰਸਾ ਦੀ ਤਾਜ਼ਾ ਘਟਨਾ ਹੈ। ‘ਬਾਂਗਲਾ ਟ੍ਰਿਬਿਊਨ’ ਨਿਊਜ਼ ਪੋਰਟਲ ਮੁਤਾਬਕ ਮ੍ਰਿਤਕ ਦੀ ਪਛਾਣ ਦੀਪੂ ਚੰਦਰ ਦਾਸ (25) ਵਜੋਂ ਹੋਈ ਹੈ ਜੋ ਮੈਮਨਸਿੰਘ ਸ਼ਹਿਰ ਵਿੱਚ ਕਿਸੇ ਫੈਕਟਰੀ ਵਿੱਚ ਕੰਮ ਕਰਦਾ ਸੀ। ਅੰਤ੍ਰਿਮ ਸਰਕਾਰ ਨੇ ਘਟਨਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਗੰਭੀਰ ਅਪਰਾਧ ਦੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।