Apr 23, 2026

ਵੈਨਕੂਵਰ -ਵੈਨਕੂਵਰ ਦੇ  ਉਘੇ ਬਿਜਨਸਮੈਨ ਤੇ ਲੇਖਕ ਸ ਸੁੱਚਾ ਸਿੰਘ ਕਲੇਰ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ ਜਦੋਂ ਉਹਨਾਂ ਦੇ ਧਰਮਪਤਨੀ ਸ੍ਰੀਮਤੀ ਹਰਬੰਸ ਕੌਰ ਕਲੇਰ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦਾ ਜਨਮ ਪਹਿਲੀ ਜੁਲਾਈ 1939 ਦਾ ਸੀ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 3 ਜਨਵਰੀ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਰਿਵਰਸਾਈਡ ਫਿਊਨਰਲ ਹੋਮ 7410 ਹੌਪਕਾਟ ਰੋਡ ਡੈਲਟਾ ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਦੁਪਹਿਰ 1 ਵਜੇ ਹੋਵੇਗੀ।