ਰਾਏਕੋਟ-ਉਘੇ ਸਿੱਖ ਵਿਦਵਾਨ ਡਾ ਗੁਰਦੇਵ ਸਿੰਘ ਸਿੱਧੂ ਦੁਆਰਾ ਲਿਖੀ ਪੁਸਤਕ ”ਦਸਮੇਸ਼ ਪਿਤਾ ਬਖਸ਼ਿਸ਼ ਪਵਿੱਤਰ ਗੰਗਾ ਸਾਗਰ-ਸੁੱਚੀ ਸੇਵਾ ਸੰਭਾਲ” ਬੀਤੇ ਦਿਨ ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਜੋੜ ਮੇਲੇ ਮੌਕੇ ਰੀਲੀਜ਼ ਕੀਤੀ ਗਈ। ਇਸ ਪੁਸਤਕ ਵਿਚ ਰਾਏਕੋਟ ਦੇ ਨਵਾਬ ਰਾਏ ਕੱਲਾ ਜੀ ਪਰਿਵਾਰ ਵਲੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀਤੀ ਗਈ ਸੇਵਾ ਬਦਲੇ ਗੁਰੂ ਜੀ ਵੱਲੋਂ ਰਾਏ ਕੱਲਾ ਜੀ ਨੂੰ ਦਿੱਤੀ ਗਈ ਪਵਿੱਤਰ ਨਿਸ਼ਾਨੀ ਗੰਗਾ ਸਾਗਰ ਬਾਰੇ ਇਤਿਹਾਸਕ ਬਿਰਤਾਂਤ ਦਾ ਵਿਸਥਾਰਿਤ ਜ਼ਿਕਰ ਹੈ।
ਬੀਤੇ ਦਿਨ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਇਸ ਪੁਸਤਕ ਨੂੰ ਰੀਲੀਜ਼ ਕੀਤੇ ਜਾਣ ਦੀ ਰਸਮ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਕੀਤੀ ਗਈ। ਇਸੇ ਦੌਰਾਨ ਫਤਹਿਗੜ ਸਾਹਿਬ ਤੋਂ ਐਮ ਪੀ ਡਾ ਅਮਰ ਸਿੰਘ ਵਲੋਂ ਵੀ ਇਸ ਪੁਸਤਕ ਦੀ ਕਾਪੀ ਅਲਗ ਤੌਰ ਤੇ ਜਾਰੀ ਕੀਤੀ ਗਈ। ਇਸੇ ਦੌਰਾਨ ਨਵਾਬ ਰਾਏ ਕੱਲਾ ਜੀ ਦੇ 9ਵੇਂ ਵੰਸ਼ਜ਼ ਰਾਏ ਅਜ਼ੀਜ਼ ਉੱਲਾ ਖਾਨ ਨੇ ਇਸ ਇਤਿਹਾਸਕ ਪੁਸਤਕ ਨੂੰ ਪ੍ਰਕਾਸ਼ਿਤ ਕਰਨ ਅਤੇ ਇਤਿਹਾਸਕ ਸਾਹਿਤ ਵਿਚ ਵੱਡਮੁੱਲਾ ਯੋਗਦਾਨ ਪਾਉਣ ਲਈ ਡਾ ਗੁਰਦੇਵ ਸਿੰਘ ਸਿੱਧੂ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ।




