Punjab ਅੰਮ੍ਰਿਤਸਰ ਦੇ ਪੰਜ ਸਰੋਵਰਾਂ ਦੇ ਜਲ ਦੀ ਲਿਜਾਈ ਗਾਗਰ ਤਖਤ ਸ੍ਰੀ ਪਟਨਾ ਸਾਹਿਬ ਦੇ ਇਸ਼ਨਾਨ ‘ਚ ਹੋਈ ਪ੍ਰਵਾਨ S.S. Chohla Jan 4, 2026 1 min read ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਪ੍ਰੋ: ਬਾਬਾ ਰੰਧਾਵਾ ਅਤੇ ਜਥੇ ਨੂੰ ਕੀਤਾ ਸਨਮਾਨਿਤ- ਛੇਹਰਟਾ 31 ਦਸੰਬਰ (ਰਾਜ ਰੰਧਾਵਾ) ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ (ਮੁੱਖੀ ਸੰਪਰਦਾ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ ਗੁਰੂ ਕੀ ਵਡਾਲੀ-ਛੇਹਰਟਾ) ਵਲੋਂ ਜਥੇ ਸਮੇਤ ਅੰਮ੍ਰਿਤਸਰ ਦੇ ਪੰਜ ਸਰੋਵਰਾਂ ਸ੍ਰੀ ਸੰਤੋਖਸਰ ਸਾਹਿਬ, ਸ੍ਰੀ ਰਾਮਸਰ ਸਾਹਿਬ, ਸ੍ਰੀ ਬਿਬੇਕਸਰ ਸਾਹਿਬ, ਸ੍ਰੀ ਕੌਲਸਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਸਰੋਵਰਾਂ ਵਿੱਚੋਂ ਮਰਿਆਦਾ ਨਾਲ ਭਰੀ ਜਲ ਦੀ ਗਾਗਰ ਦੇ ਜਲ ਨਾਲ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਤਖ਼ਤ ਸਾਹਿਬ ਦੇ ਜਥੇਦਾਰ ਬਲਦੇਵ ਸਿੰਘ ਵਲੋਂ ਤਖ਼ਤ ਸਾਹਿਬ ਅੰਦਰ ਬਣੇ ਮਾਤਾ ਗੁਜਰ ਕੌਰ ਦੇ ਖੂਹ ਦੀਆਂ ਦੋ ਗਾਗਰਾਂ ਦੇ ਜਲ ‘ਚ ਮਿਲਾਕੇ ਦਸ਼ਮ ਪਾਤਸ਼ਾਹ ਜੀ ਦੇ 359ਵੇਂ ਪ੍ਰਕਾਸ਼ ਪੁਰਬ ‘ਤੇ ਇਸ਼ਨਾਨ ਕਰਵਾਇਆ ਗਿਆ । ਗਾਗਰੀ ਜਥੇ ‘ਚ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ, ਭਾਈ ਗੁਰਦੇਵ ਸਿੰਘ, ਭਾਈ ਬਲਦੇਵ ਸਿੰਘ ਜ਼ੀਰਾ, ਭਾਈ ਸੰਤਾ ਸਿੰਘ, ਭਾਈ ਅਜਮੇਰ ਸਿੰਘ, ਬਾਬਾ ਰਘਬੀਰ ਸਿੰਘ ਰੰਧਾਵਾ ਤੋਂ ਇਲਾਵਾ ਬੀਬੀ ਸਤਵਿੰਦਰ ਕੌਰ ਰੰਧਾਵਾ, ਬੀਬੀ ਕੰਵਲਜੀਤ ਕੌਰ, ਜਸਵਿੰਦਰ ਕੌਰ , ਬੀਬਾ ਲਵਜੀਤ ਕੌਰ, ਗੁਰਅਸੀਸ਼ ਸਿੰਘ, ਸਵਿੰਦਰ ਸਿੰਘ ਵਰਾਣਾ, ਬੀਬੀ ਪਰਮਿੰਦਰ ਕੌਰ ਆਦਿ ਸੰਗਤਾਂ ਸ਼ਾਮਲ ਸਨ । ਤਖ਼ਤ ਸਾਹਿਬ ਜੀ ਦੇ ਜਥੇਦਾਰ ਬਲਦੇਵ ਸਿੰਘ ਵਲੋਂ ਪ੍ਰੋ: ਰੰਧਾਵਾ ਅਤੇ ਗਾਗਰੀ ਜਥੇ ਨੂੰ ਗੁਰੂ ਜੀ ਦੀ ਬਖਸ਼ਿਸ਼ ਸਿਰੋਪਾਓ ਪਾਕੇ ਸਨਮਾਨਿਤ ਕੀਤਾ ਗਿਆ । ਸਨਮਾਨਿਤ ਕਰਨ ਸਮੇਂ ਜਥੇਦਾਰ ਦੇ ਨਾਲ ਬਾਬਾ ਬਿਧੀ ਚੰਦ ਜੀ ਦੀ ਸੰਪਰਦਾ ਦੇ ਸੇਵਕ ਬਾਬਾ ਨਿਹਾਲ ਸਿੰਘ ਅਤੇ ਬਾਬਾ ਸਾਧ ਜੀ ਤੋਂ ਇਲਾਵਾ ਤਖ਼ਤ ਪਟਨਾ ਸਾਹਿਬ ਦੇ ਮੀਤ ਗ੍ਰੰਥੀ ਪਰਸ਼ੂਰਾਮ ਸਿੰਘ, ਮੀਤ ਜਥੇਦਾਰ ਗੁਰਦਿਆਲ ਸਿੰਘ ਅਤੇ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਦੇ ਸਿੰਘ ਸ਼ਾਮਲ ਸਨ । ਯਾਦ ਰਹੇ ਕਿ ਪ੍ਰੋ: ਬਾਬਾ ਰੰਧਾਵਾ ਲਗਾਤਾਰ 10 ਸਾਲਾਂ ਤੋਂ ਤਖਤ ਸਾਹਿਬ ਦੇ ਇਸ਼ਨਾਨ ਲਈ ਅੰਮ੍ਰਿਤਸਰ ਦੇ ਪੰਜ ਸਰੋਵਰਾਂ ਦੇ ਜਲ ਦੀ ਗਾਗਰ ਭੇਟ ਕਰਦੇ ਆ ਰਹੇ ਹਨ । Continue Reading Previous Previous post: ਪਾਕਿਸਤਾਨ ਵਿਚ 8 ਪੱਤਰਕਾਰਾਂ ਨੂੰ ਉਮਰ ਕੈਦ ਦੀ ਸਜ਼ਾNext Next post: ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਵਿਸ਼ੇਸ਼ ਲੋੜਾਂ ਵਾਲੇ 48000 ਬੱਚਿਆਂ ਲਈ ਪਹਿਲੀ ਵਾਰ ਅਧਿਆਪਕਾਂ ਦਾ ਵੱਖਰਾ ਕਾਡਰ ਬਣਾਇਆ Related News ਕੈਨੇਡਾ ਵਿੱਚ ਆਰਜ਼ੀ ਕਾਮਿਆਂ ਨੂੰ ਪੱਕੇ ਕਰਨ ਸਬੰਧੀ ਮਹੱਤਵਪੂਰਣ ਐਲਾਨ ਅਪ੍ਰੈਲ ਵਿੱਚ ਕੈਨੇਡਾ ਵਿੱਚ ਆਰਜ਼ੀ ਕਾਮਿਆਂ ਨੂੰ ਪੱਕੇ ਕਰਨ ਸਬੰਧੀ ਮਹੱਤਵਪੂਰਣ ਐਲਾਨ ਅਪ੍ਰੈਲ ਵਿੱਚ Mar 6, 2026 ਰੰਧਾਵਾ ਪਰਿਵਾਰ ਦੀ ਬੇਟੀ ਕੋਮਲਪ੍ਰੀਤ ਕੌਰ ਤੇ ਕਾਕਾ ਮਨਮਹਿਕ ਸਿੰਘ ਦਾ ਸ਼ੁਭ ਵਿਆਹ ਰੰਧਾਵਾ ਪਰਿਵਾਰ ਦੀ ਬੇਟੀ ਕੋਮਲਪ੍ਰੀਤ ਕੌਰ ਤੇ ਕਾਕਾ ਮਨਮਹਿਕ ਸਿੰਘ ਦਾ ਸ਼ੁਭ ਵਿਆਹ Mar 5, 2026