Mar 7, 2026

ਕਿਵੇਂ ਕਟ ਗਿਆ ?
21 ਤੋਂ 60 ਤੱਕ ਦਾ ਸਫ਼ਰ,
ਪਤਾ ਹੀ ਨਹੀਂ ਲੱਗਿਆ

ਕੀ ਪਾਇਆ,ਕੀ ਖੋਇਆ,
ਕਿਉਂ ਖੋਇਆ,
ਪਤਾ ਹੀ ਨਹੀਂ ਲੱਗਿਆ

ਬੀਤਿਆ ਬਚਪਨ,
ਗਈ ਜਵਾਨੀ,
ਕਦੋਂ ਆਇਆ ਬੁਢਾਪਾ,
ਪਤਾ ਹੀ ਨਹੀਂ ਲੱਗਿਆ

ਕੱਲ੍ਹ ਬੇਟੇ ਸਾਂ,
ਕਦੋਂ ਸਹੁਰਾ ਬਣ ਗਏ,
ਪਤਾ ਹੀ ਨਹੀਂ ਲੱਗਿਆ

ਕਦੋਂ ਪਾਪਾ ਤੋਂ
ਨਾਨੂੰ ਬਣ ਗਏ,
ਪਤਾ ਹੀ ਨਹੀਂ ਲੱਗਿਆ

ਕੋਈ ਕਹਿੰਦਾ ਸਠਿਆ ਗਏ,
ਕੋਈ ਕਹਿੰਦਾ ਛਾ ਗਏ,
ਕੀ ਸੱਚ ਹੈ,
ਪਤਾ ਹੀ ਨਹੀਂ ਲੱਗਿਆ

ਪਹਿਲਾਂ ਮਾਂ ਬਾਪ ਦੀ ਚੱਲੀ,
ਫੇਰ ਪਤਨੀ ਦੀ ਚੱਲੀ,
ਫੇਰ ਬੱਚਿਆਂ ਦੀ ਚੱਲੀ,
ਆਪਣੀ ਕਦੋਂ ਚੱਲੀ?
ਪਤਾ ਹੀ ਨਹੀਂ ਲੱਗਿਆ

ਪਤਨੀ ਕਹਿੰਦੀ
ਹੁਣ ਤਾਂ ਸਮਝ ਜਾਉ,
ਕੀ ਸਮਝਾਂ?
ਕਿਉਂ ਸਮਝਾਂ?
ਪਤਾ ਹੀ ਨਹੀਂ ਲੱਗਿਆ

ਦਿਲ ਕਹਿੰਦਾ ਜਵਾਨ ਹਾਂ ਮੈਂ,
ਉਮਰ ਕਹਿੰਦੀ ਨਾਦਾਨ ਹਾਂ ਮੈਂ,
ਏਸ ਚੱਕਰ ਵਿੱਚ
ਕਦੋਂ ਗੋਡੇ ਘਸ ਗਏ?
ਪਤਾ ਹੀ ਨਹੀਂ ਲੱਗਿਆ

ਸਮਾਂ ਬਦਲਿਆ, ਮੈਂ ਬਦਲਿਆ,
ਬਦਲ ਗਈ ਮਿੱਤਰ ਮੰਡਲੀ ਵੀ,
ਕਿੰਨੇ ਛੱਡ ਗਏ?
ਕਿੰਨੇ ਰਹਿ ਗਏ?
ਪਤਾ ਹੀ ਨਹੀਂ ਲੱਗਿਆ

ਕੱਲ੍ਹ ਤੱਕ ਛੇੜਖ਼ਾਨੀਆਂ
ਕਰਦੇ ਸੀ ਮਿੱਤਰਾਂ ਨਾਲ,
ਕਦੋਂ ਸੀਨੀਅਰ ਸਿਟੀਜ਼ਨਾਂ ਦੀ ਲਾਈਨ ਵਿੱਚ ਆ ਗਏ?
ਪਤਾ ਹੀ ਨਹੀਂ ਲੱਗਿਆ

ਨੂੰਹ, ਜਵਾਈ, ਪੋਤੇ, ਦੋਹਤੇ,
ਖ਼ੁਸ਼ੀਆਂ ਆਈਆਂ,
ਉਦਾਸ ਜ਼ਿੰਦਗੀ
ਕਦੋਂ ਮੁਸਕਰਾਈ?
ਪਤਾ ਹੀ ਨਹੀਂ ਲੱਗਿਆ

ਬਚੀ ਖੁਚੀ ਜ਼ਿੰਦਗੀ
ਜਿਉਂ ਲਵੋ ਜੀਅ ਭਰਕੇ
ਮਿੱਤਰੋ,
ਫੇਰ ਨਾ ਆਖਿਓ
ਕਦੋਂ ਮੁੱਕ ਗਈ?
ਪਤਾ ਹੀ ਨਹੀਂ ਲੱਗਿਆ…