ਨਵੀਂ ਦਿੱਲੀ ( ਦਿਓਲ )- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਪੰਜਾਬ ਦੇ ਚੇਅਰਮੈਨ ਅਤੇ ਉਘੇ ਸਿੱਖ ਆਗੂ ਡਾਕਟਰ ਮਨਜੀਤ ਸਿੰਘ ਭੋਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕੇ ਪਿਛਲੇ ਦਿਨਾਂ ਵਿੱਚ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ ਕੀਤੀ ਤੱਥਹੀਣ ਬੇਤੁਕੀ ਬਿਆਨਬਾਜ਼ੀ ਦੇ ਨਾਲ ਸੁਖਬੀਰ ਸਿੰਘ ਬਾਦਲ ਅਤੇ ਜਗਦੀਸ਼ ਸਿੰਘ ਝੀਂਡਾ ਦਾ ਹੋਇਆ ਗੁਪਤ ਸਮਝੌਤਾ ਨੰਗਾ ਹੋ ਗਿਆ ਹੈ। ਡਾਕਟਰ ਭੋਮਾ ਨੇ ਕਿਹਾ ਕੇ ਜਥੇਦਾਰ ਦਾਦੂਵਾਲ ਨੇ ਦੁਨੀਆ ਭਰ ਵਿੱਚ ਸਿੱਖੀ ਦਾ ਪ੍ਰਚਾਰ ਅਤੇ ਅੰਮ੍ਰਿਤ ਸੰਚਾਰ ਕੀਤਾ ਤੇ ਲਗਾਤਾਰ ਕਰ ਰਹੇ ਹਨ ਪੰਥ ਦੇ ਹਰ ਸੰਘਰਸ਼ ਵਿੱਚ ਉਨਾਂ ਨੇ ਪੰਥਪ੍ਰਸਤੀ ਲਈ ਆਪਣਾ ਯੋਗਦਾਨ ਪਾਇਆ ਇਹ ਵੀ ਸਾਰੇ ਸੰਸਾਰ ਨੂੰ ਪਤਾ ਹੈ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੰਬੇ ਸਮੇਂ ਤੋਂ ਸੁਪਰੀਮ ਕੋਰਟ ਵਿੱਚ ਲਟਕਦਾ ਕੇਸ ਜਥੇਦਾਰ ਦਾਦੂਵਾਲ ਜੀ ਦੀ ਪ੍ਰਧਾਨਗੀ ਵਿੱਚ ਹੀ ਜਿੱਤ ਕੇ ਹਰਿਆਣੇ ਦੇ ਸਿੱਖਾਂ ਨੂੰ ਪ੍ਰਾਪਤ ਹੋਇਆ ਇਹ ਵੀ ਸਾਰਾ ਜੱਗ ਜਾਣਦਾ ਹੈ ਕੇ ਜਥੇਦਾਰ ਦਾਦੂਵਾਲ ਜੀ ਦੇ ਗਰੁੱਪ ਦਾ ਸਮਰਥਨ ਲੈ ਕੇ ਹੀ ਜਗਦੀਸ਼ ਸਿੰਘ ਝੀਂਡਾ ਪ੍ਰਧਾਨ ਬਣਿਆ ਪਰ ਅੱਜ ਝੀਂਡਾ ਅਕਿਰਤਘਣ ਅਹਿਸਾਨ ਫਰਾਮੋਸ਼ ਹੋ ਗਿਆ ਹੈ ਜਥੇਦਾਰ ਦਾਦੂਵਾਲ ਦੇ ਮੁਕਾਬਲੇ ਝੀਂਡਾ ਦੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਨੂੰ ਕੋਈ ਦੇਣ ਨਹੀਂ ਹੈ ਜਦੋਂ ਕੇ ਉਹ ਹਮੇਸ਼ਾ ਆਪਣੇ ਸਵਾਰਥ ਲਈ ਹੀ ਸਮਝੌਤੇ ਕਰਦਾ ਰਹਿੰਦਾ ਹੈ ਪਹਿਲਾਂ ਕਾਂਗਰਸ ਨਾਲ ਖੁਦ ਅਨਾਊਂਸ ਕਰ ਰਿਹਾ ਕੇ ਮੈਂ ਕਾਂਗਰਸੀ ਹਾਂ ਤੇ ਹੁੱਡਾ ਦੇ ਨਾਲ ਹਾਂ ਤੇ ਹੁਣ ਸੁਖਬੀਰ ਸਿੰਘ ਬਾਦਲ ਨਾਲ ਸਮਝੌਤਾ ਕਰਕੇ ਆਪਣੀ ਪ੍ਰਧਾਨਗੀ ਬਚਾਉਣੀ ਚਾਹੁੰਦਾ ਹੈ ਅਤੇ ਨੇਰੇ ਸਵੇਰੇ ਭਾਜਪਾ ਦੀਆਂ ਵੀ ਲੇਲੜੀਆਂ ਕੱਢਦਾ ਰਹਿੰਦਾ ਹੈ ਝੀਂਡਾ ਨੂੰ ਬਾਦਲ ਨੇ ਹੀ ਇਹ ਏਜੰਡਾ ਦਿੱਤਾ ਹੈ ਕੇ ਇੱਕ ਮੀਰੀ ਪੀਰੀ ਮੈਡੀਕਲ ਕਾਲਜ ਸ਼ਾਹਬਾਦ ਮਾਰਕੰਡਾ ਨੂੰ ਸਾਡੇ ਪ੍ਰਬੰਧ ਹੇਠ ਰਹਿਣ ਦੇਣਾ ਹੈ ਤੇ ਦੂਸਰਾ ਜਥੇਦਾਰ ਦਾਦੂਵਾਲ ਦੇ ਖਿਲਾਫ ਧੂੰਆਂਧਾਰ ਬੇਤੁਕੀ ਬਿਆਨਬਾਜ਼ੀ ਕਰਨੀ ਹੈ ਜਿਸ ਦੇ ਨਾਲ ਤੇਰੀ ਪ੍ਰਧਾਨਗੀ ਨੂੰ ਅਸੀਂ ਆਪਣੇ ਮੈਂਬਰਾਂ ਦਾ ਸਮਰਥਨ ਦੇ ਕੇ ਰੱਖਾਂਗੇ ਤਾਂ ਹੀ ਅੱਜ ਝੀਂਡਾ ਮੀਡੀਆ ਵਿੱਚ ਬੇਤੁਕੀ ਬਿਆਨਬਾਜ਼ੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਝੂਠੀ ਸ਼ਿਕਾਇਤਾਂ ਕਰ ਰਿਹਾ ਹੈ ਡਾਕਟਰ ਭੋਮਾ ਨੇ ਕਿਹਾ ਕੇ ਝੀਂਡਾ ਵੱਲੋਂ ਕੀਤੀ ਜਾ ਰਹੀ ਕਿਰਦਾਰਕੁਸ਼ੀ ਦੀ ਕੋਸ਼ਿਸ਼ ਦਾ ਜਥੇਦਰ ਦਾਦੂਵਾਲ ਨੇ ਢੁੱਕਵਾਂ ਜਵਾਬ ਦਿੱਤਾ ਹੈ ਕਿਉਂਕਿ ਜਦੋਂ ਕਿਸੇ ਦੇ ਆਤਮ ਸਨਮਾਨ ਨੂੰ ਠੇਸ ਪਹੁੰਚਾਈ ਜਾਂਦੀ ਹੈ ਤਾਂ ਫਿਰ ਜਵਾਬ ਮਿਲਣਾ ਸੁਭਾਵਿਕ ਹੁੰਦਾ ਹੈ ਡਾਕਟਰ ਭੋਮਾ ਨੇ ਕਿਹਾ ਕੇ ਝੀਂਡਾ ਤੇ ਉਸਦੇ ਇਸਾਰੇ ਤੇ ਕੁਝ ਲੋਕ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ ਪਰ ਝੂਠੀ ਬਿਆਨਬਾਜ਼ੀ ਕਰ ਰਹੇ ਲੋਕ ਜਥੇਦਾਰ ਦਾਦੂਵਾਲ ਜੀ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦੇ ਕਿਉਂਕਿ ਉਹ ਪੰਥ ਦੇ ਸੇਵਾਦਾਰ ਹਨ ਹਮੇਸ਼ਾ ਪੰਥ ਦੀ ਗੱਲ ਕਰਦੇ ਹਨ ਡਾਕਟਰ ਭੋਮਾ ਨੇ ਕਿਹਾ ਕੇ ਹਰਿਆਣਾ ਕਮੇਟੀ ਦਾ ਕੇਸ ਜਥੇਦਾਰ ਦਾਦੂਵਾਲ ਜੀ ਨੇ ਹੀ ਜਿੱਤ ਕੇ ਹਰਿਆਣੇ ਦੇ ਸਿੱਖਾਂ ਨੂੰ ਦਿੱਤਾ ਹੈ ਪਰ ਝੀਂਡਾ ਬਾਦਲਾਂ ਨਾਲ ਗੁਪਤ ਸਮਝੌਤਾ ਕਰਕੇ ਮੁੜ ਹਰਿਆਣਾ ਕਮੇਟੀ ਤੇ ਬਾਦਲਾਂ ਦਾ ਕਬਜ਼ਾ ਕਰਵਾਉਣਾ ਚਾਹੁੰਦਾ ਹੈ।
