ਵੱਖ ਵੱਖ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ-
ਵੈਨਕੂਵਰ,10 ਫਰਵਰੀ (ਮਲਕੀਤ ਸਿੰਘ)- ਸਰੀ ਦੇ ਵਸਨੀਕ, ਉਘੇ ਰੇਡੀਓ ਹੋਸਟ ਅਤੇ ਸਮਾਜ ਸੇਵੀ ਵਜੋਂ ਜਾਣੇ ਜਾਂਦੇ ਅਤੇ ਚੜਦੀ ਕਲਾ ਬਰਦਰਜਹੁਡ ਦੇ ਡਾਇਰੈਕਟਰ ਡਾ ਜਸਵਿੰਦਰ ਸਿੰਘ ਦਿਲਾਵਰੀ ਨੂੰ ਉਸ ਵਕਤ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੇ ਮਾਤਾ ਸੁਰਿੰਦਰ ਕੌਰ (ਸੇਵਾ ਮੁਕਤ ਅਧਿਆਪਕਾ) ਦਾ ਦੇਹਾਂਤ ਹੋ ਗਿਆ। ਮਾਤਾ ਸੁਰਿੰਦਰ ਕੌਰ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚਲੇ ਆ ਰਹੇ ਸਨ। ਪਰਿਵਾਰ ਵਲੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਮਾਤਾ ਜੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 10 ਫਰਵਰੀ ਨੂੰ ਸ਼ਾਮ 5 ਵਜੇ ਮੁਹਾਲੀ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਇਸਤੋਂ ਪਹਿਲਾਂ ਅੰਤਿਮ ਦਰਸ਼ਨ ਲਈ ਮ੍ਰਿਤਕ ਦੇਹ ਉਹਨਾਂ ਦੇ ਗ੍ਰਹਿ 1455 ਐਚ ਆਈ ਜੀ ਫਲੈਟ ਫੇਜ 9 ਮੁਹਾਲੀ ਵਿਖੇ ਰੱਖੀ ਜਾਵੇਗੀ ਤੇ ਬਾਦ ਦੁਪਹਿਰ 2.30 ਵਜੇ ਅੰਤਿਮ ਯਾਤਰਾ ਆਰੰਭ ਹੋਵੇਗੀ।
ਇਸੇ ਦੌਰਾਨ ਇਸ ਦੁੱਖ ਦੀ ਘੜੀ ਵਿੱਚ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਸਿਆਸੀ ਸ਼ਖਸੀਅਤਾਂ ਵੱਲੋਂ ਸ ਦਿਲਾਵਰੀ ਦੀ ਮਾਤਾ ਦੇ ਦੁਖਦਾਈ ਵਿਛੋੜੇ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਮਦਰਦੀ ਜਾਹਰ ਕੀਤੀ ਜਾ ਰਹੀ ਹੈ
