Apr 23, 2026

ਐਨਟਾਨੀਓ ਨਿਕਾਸੋ-

ਪਿਛਲੇ ਦਿਨੀਂ ਟੋਰਾਂਟੋ ਪੁਲਿਸ ਦੇ ਅਫਸਰਾਂ ਖਿਲਾਫ ਸੰਗਠਿਤ ਅਪਰਾਧ ਜਗਤ ਨਾਲ ਮਿਲੀਭੁਗਤ ਦੇ ਦੋਸ਼ ਲੱਗਣ ਉਪਰੰਤ ਉਹਨਾਂ ਦੀਆਂ ਗ੍ਰਿਫਤਾਰੀਆਂ ਨੇ ਕੈਨੇਡੀਅਨ ਸ਼ਹਿਰੀਆਂ ਨੂੰ ਵੱਡਾ ਝਟਕਾ ਦੇਣ ਦੇਣ ਦੇ ਨਾਲ ਜਨਤਕ ਅਦਾਰਿਆਂ ਵਿਚ ਭ੍ਰਿਸ਼ਟਾਚਾਰ ਦੇ ਮੁੱਦੇ ਉਪਰ ਕਈ ਸਵਾਲ ਖੜੇ ਕੀਤੇ ਹਨ। ਇਹ ਦੋਸ਼ ਨਾ ਸਿਰਫ਼ ਵਿਅਕਤੀਗਤ ਦੁਰਵਿਵਹਾਰ ਬਾਰੇ ਹਨ, ਸਗੋਂ ਕੈਨੇਡਾ ਸੰਗਠਿਤ ਅਪਰਾਧ ਨੂੰ ਕਿਵੇਂ ਲੈਂਦਾ ਹੈ,  ਅਪਰਾਧਿਕ ਸੰਗਠਨਾਂ ਨੂੰ ਸਹਿਣ ਕਰਨ ਵਾਲੇ ਰਾਜਨੀਤਿਕ, ਆਰਥਿਕ ਅਤੇ ਸੰਸਥਾਗਤ ਸਬੰਧਾਂ ਨੂੰ ਬੇਨਕਾਬ ਕਰਨ ਅਤੇ ਚੁਣੌਤੀ ਦੇਣ ਦੀ ਆਪਣੀ ਇੱਛਾ ਬਾਰੇ ਵੀ ਅਸਹਿਜ ਸਵਾਲ ਪੈਦਾ ਕਰਦਾ ਹੈ।

ਹਿੰਸਾ, ਗੁਪਤਤਾ ਅਤੇ ਪੈਸੇ ਦੇ ਨਾਲ ਸਬੰਧਿਤ ਸੰਗਠਿਤ ਅਪਰਾਧ ਦੀਆਂ ਪਰਿਭਾਸ਼ਿਤ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਸਬੰਧ ਉਹਨਾਂ ਦੀ ਉਹ ਸਮਰੱਥਾ ਹੈ ਜੋ  ਇਕ ਨੈੱਟਵਰਕ ਬਣਾਉਣ, ਨੈਟਵਰਕ ਨੂੰ ਬਣਾਈ ਰੱਖਣ ਅਤੇ ਸਿਸਟਮ ਦਾ ਸੋਸ਼  ਕਰਨ ਦੀ ਯੋਗਤਾ ਹੈ । ਅਪਰਾਧਿਕ ਸੰਗਠਨ ਸਿਰਫ਼ ਡਰਾਉਣ-ਧਮਕਾਉਣ ਜਾਂ ਮੁਨਾਫ਼ੇ ਰਾਹੀਂ ਹੀ ਨਹੀਂ, ਸਗੋਂ ਭ੍ਰਿਸ਼ਟ ਅਧਿਕਾਰੀਆਂ,  ਪੇਸ਼ੇਵਰਾਂ, ਰਾਜਨੀਤਿਕ ਵਿਚੋਲਿਆਂ, ਧਨਾਢਾਂ ਅਤੇ ਕਈ ਵਾਰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨਾਲ ਟਿਕਾਊ ਸਬੰਧ ਪੈਦਾ ਕਰਕੇ ਵੀ ਆਪਣੇ ਨਾਪਾਕ ਇਰਾਦਿਆਂ ਨੂੰ ਸਫਲਤਾਪੂਰਵਕ ਨੇਪਰੇ ਚਾੜਦੇ ਹਨ। ਅਗਰ ਇਹ ਸਬੰਧ ਨਾਲ ਹੋਣ ਤਾਂ ਸੰਗਠਿਤ ਅਪਰਾਧ ਆਮ ਅਪਰਾਧ ਤੱਕ ਹੀ ਸੀਮਤ ਰਹਿੰਦਾ ਹੈ।

ਦਹਾਕਿਆਂ ਤੋਂ, ਕੈਨੇਡਾ ਨੇ ਸੰਗਠਿਤ ਅਪਰਾਧ ਨੂੰ ਇੱਕ ਨਸਲੀ ਵਰਤਾਰਾ ਮੰਨਿਆ ਹੈ: ਸਮਾਜ ਦੇ ਹਾਸ਼ੀਏ ‘ਤੇ ਕੰਮ ਕਰਨ ਵਾਲਾ ਇੱਕ ਅਪਰਾਧਿਕ ਅੰਡਰਵਰਲਡ, ਜੋ ਕਿ ਸੰਸਥਾਵਾਂ ਅਤੇ ਰਾਜਨੀਤਿਕ, ਆਰਥਿਕ ਅਤੇ ਪ੍ਰਸ਼ਾਸਕੀ ਵਾਤਾਵਰਣ ਤੋਂ ਵੱਡੇ ਪੱਧਰ ‘ਤੇ ਵੱਖਰਾ ਹੈ। ਜਾਂਚ ਅਤੇ ਮੁਕੱਦਮੇ ਅਕਸਰ ਅਪਰਾਧਿਕ ਸਮੂਹਾਂ ‘ਤੇ ਕੇਂਦ੍ਰਿਤ ਹੁੰਦੇ ਹਨ ਜਦੋਂਕਿ ਗੈਂਗ, ਪਰਿਵਾਰ, ਨੈੱਟਵਰਕ, ਉਹਨਾਂ ਨੂੰ ਕਾਇਮ ਰੱਖਣ ਵਿਚ ਜਿਆਦਾ ਮਹੱਤਵਪੂਰਣ ਹੁੰਦੇ ਹਨ। ਟੋਰਾਂਟੋ ਕੇਸ ਵਿਚ  ਦੋਸ਼ ਹਨ ਕਿ ਪੁਲਿਸ ਅਧਿਕਾਰੀਆਂ ਨੇ ਅਪਰਾਧਿਕ ਸਰਗਣਿਆਂ ਦੀ ਸਹਾਇਤਾ ਕਰਦਿਆਂ ਆਪਣੇ ਅਹੁਦਿਆਂ ਦੀ ਦੁਰਵਰਤੋਂ ਕੀਤੀ ਹੈ। ਇਹਨਾਂ ਦੋਸ਼ਾਂ ਤੋਂ ਅੱਗੇ ਇਹ ਜਾਣਨ ਦੀ ਲੋੜ ਹੈ ਕਿ  ਸੰਗਠਿਤ ਅਪਰਾਧ ਇਕੱਲਾ ਕੰਮ ਨਹੀਂ ਕਰਦਾ। ਇਹ ਪਾਵਰ ਦੀ ਨੇੜਤਾ, ਜਾਣਕਾਰੀ ਤੱਕ ਪਹੁੰਚ ਅਤੇ ਸੰਸਥਾਗਤ ਪਹੁੰਚ ਤੇ ਵਧੇਰੇ ਨਿਰਭਰ ਕਰਦਾ ਹੈ। ਜਦੋਂ ਅਪਰਾਧ ਜਗਤ ਦੇ ਇਹ ਸਰੋਤ ਜਨਤਕ ਸੰਸਥਾਵਾਂ ਵਿਚ ਪੈਦਾ ਹੁੰਦੇ  ਹਨ, ਤਾਂ ਇਸਦਾ ਨੁਕਸਾਨ ਪੂਰੀ ਸੁਸਾਇਟੀ ਨੂੰ ਉਠਾਉਣਾ ਪੈਂਦਾ ਹੈ।

ਇਤਿਹਾਸਕ ਤੌਰ ‘ਤੇ, ਕੈਨੇਡਾ ਨੇ ਸੰਗਠਿਤ ਅਪਰਾਧ ਨਾਲ ਨਿਪਟਣ ਲਈ ਅਜਿਹੀਆਂ ਸਥਿਤੀਆਂ ਦਾ ਜਵਾਬ ਇੱਕ ਸੁਰੱਖਿਆਤਮਕ ਪਹੁੰਚ ਨਾਲ ਦਿੱਤਾ ਹੈ। ਕੁਝ ਪੁਲਿਸ ਸੰਗਠਨਾਂ ਦੇ ਅੰਦਰ, ਇੱਕ ਅਣਲਿਖਤ ਨਿਯਮ ਪ੍ਰਚਲਿਤ ਸੀ: ਜਦੋਂ ਇੱਕ ਅਧਿਕਾਰੀ ਨੂੰ ਗੰਭੀਰ ਗਲਤ ਕੰਮਾਂ ਵਿੱਚ ਦੋਸ਼ੀ ਪਾਇਆ ਜਾਂਦੀ ਸੀ, ਤਾਂ ਸੰਸਥਾਗਤ ਨੁਕਸਾਨ ਨੂੰ ਸੀਮਤ ਕਰਨ ਲਈ ਉਸਦਾ ਅਸਤੀਫਾ ਲੈ ਲਿਆ ਜਾਂਦਾ ਸੀ। ਜਿਸਦਾ ਉਦੇਸ਼ ਘੁਟਾਲੇ ਨੂੰ ਰੋਕਣਾ, ਅਧਿਕਾਰਾਂ ਦੀ ਦੁਰਵਰਤੋਂ ਨੂੰ ਰੋਕਣਾ ਤੇ ਸੁਰੱਖਿਅਤ ਰੱਖਣਾ ਅਤੇ ਵਿਅਕਤੀ ਅਤੇ ਜਨਤਕ ਸੇਵਾ ਵਿਚਕਾਰ ਇੱਕ ਲਛਮਣਾ ਰੇਖਾ ਖਿੱਚਣਾ ਸੀ।

ਇਸ ਪ੍ਰਵਿਰਤੀ ਦੀਆਂ ਡੂੰਘੀਆਂ ਜੜ੍ਹਾਂ ਹਨ। 1894 ਦੇ ਸ਼ੁਰੂ ਵਿੱਚ, ਮਾਂਟਰੀਅਲ ਵਿੱਚ ਹੈਨਰੀ-ਬੈਂਜਾਮਿਨ ਰੇਨਵਿਲ ਦੀ ਪ੍ਰਧਾਨਗੀ ਹੇਠ ਇੱਕ ਜਾਂਚ ਨੇ ਪੁਲਿਸ ਵਿਚ  ਭ੍ਰਿਸ਼ਟਾਚਾਰ ਦੀ ਜਾਂਚ ਕਰਨ ਦੀ ਅਸਫਲ ਕੋਸ਼ਿਸ਼ ਕੀਤੀ। 1909 ਵਿੱਚ ਹੋਰ ਪੁੱਛਗਿੱਛਾਂ ਵਿੱਚ ਜੂਏ ਅਤੇ ਵੇਸਵਾਗਮਨੀ ਪ੍ਰਤੀ ਸਹਿਣਸ਼ੀਲਤਾ ਦੀ ਜਾਂਚ ਕੀਤੀ ਗਈ। 1924 ਵਿੱਚ ਕੋਡਰੇ ਕਮਿਸ਼ਨ ਨਾਲ ਇਹ ਮੁੱਦਾ ਹੋਰ ਤੇਜ਼ ਹੋ ਗਿਆ, ਜਿਸ ਤੋਂ ਬਾਅਦ ਮਾਂਟਰੀਅਲ ਵਿਚ ਸ਼ਰਾਬ ਤਸਕਰੀ ਤੇ ਅਪਰਾਧ ਜਗਤ ਵਿਚਾਲੇ ਸਬੰਧਾਂ ਦੀ ਜਾਂਚ ਸੀ । ਅਮਰੀਕੀ ਸਰਹੱਦ ਦੇ ਨੇੜੇ ਹੋਣ ਅਤੇ ਆਟੋਮੋਬਾਈਲ ਦੇ ਵਾਧੇ ਨੇ ਤਸਕਰੀ ਨੇ ਪੁਲਿਸ ਲਈ ਲਾਭਦਾਇਕ ਅਤੇ ਮੁਸ਼ਕਲ ਬਣਾ ਦਿੱਤਾ। ਫਿਰ ਵੀ ਇਸ ਨਾਲ ਜੁੜੇ ਅਪਰਾਧ ਦੀ ਜਾਂਚ ਦੀ ਚਰਚਾ ਰਹੀ।

ਇਹ ਪੈਟਰਨ 1961 ਵਿੱਚ ਰੋਚ ਰਿਪੋਰਟ ਦੇ ਨਾਲ ਮੁੜ ਉੱਭਰਿਆ, ਜਿਸ ਵਿੱਚ ਸਰਕਾਰੀ ਭ੍ਰਿਸ਼ਟਾਚਾਰ ਅਤੇ ਜੂਏ ਤੋਂ ਇਲਾਵਾ ਬਹੁਤ ਘੱਟ ਸੰਗਠਿਤ ਅਪਰਾਧ ਦਾ ਕੋਈ ਸਬੂਤ ਨਹੀਂ ਮਿਲਿਆ।  ਇਹਨਾਂ ਦਾਅਵਿਆਂ ਦੀ ਗੂੰਜ ਰਹੀ ਕਿ  ਕੈਨੇਡਾ ਵੱਡੇ ਪੱਧਰ ‘ਤੇ ਗੈਂਗਸਟਰਵਾਦ ਤੋਂ ਮੁਕਤ ਹੈ। ਫਿਰ ਵੀ ਰਿਪੋਰਟ ਵਿਚ ਇੱਕ ਡਿਪਟੀ ਕਮਿਸ਼ਨਰ ਅਤੇ ਇੱਕ ਹੋਰ ਸੀਨੀਅਰ ਅਧਿਕਾਰੀ ਨੂੰ ਹਟਾਉਣ ਦੀ ਸਿਫਾਰਸ਼ ਕੀਤੀ ਗਈ। ਇੱਕ ਵਾਰ ਫਿਰ, ਜਨਤਕ ਬਦਨਾਮੀ ਤੋਂ ਬਚਣ ਲਈ ਅਸਤੀਫ਼ਿਆਂ ਨੂੰ ਉਤਸ਼ਾਹਿਤ ਕੀਤਾ ਗਿਆ।

ਪਰ ਹਾਲ ਹੀ ਦੇ ਸਾਲਾਂ ਵਿੱਚ, ਕੈਨੇਡਾ ਵਲੋਂ ਪਿਛਲੇ ਤਜਰਬਿਆਂ ਤੋਂ ਹਟਕੇ ਨਵੀ ਪਹੁੰਚ ਵੱਲ ਵਧਣਾ ਸ਼ੁਰੂ ਕੀਤਾ ਗਿਆ ਹੈ ਜਿਸ ਵਿਚ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਸਹਿਣਸ਼ੀਲਤਾ, ਪਾਰਦਰਸ਼ਤਾ, ਅਤੇ ਜਨਤਕ ਜਵਾਬਦੇਹੀ ਨੂੰ ਅਪਣਾਇਆ ਗਿਆ ਹੈ। ਜਿਨ੍ਹਾਂ ਦੇਸ਼ਾਂ ਨੇ ਗੰਭੀਰਤਾ ਨਾਲ ਸੰਗਠਿਤ ਅਪਰਾਧ ਜਗਤ ਦਾ ਸਾਹਮਣਾ ਕੀਤਾ ਹੈ, ਉਨ੍ਹਾਂ ਨੇ ਇੱਕ ਸਖ਼ਤ ਸਬਕ ਸਿੱਖਿਆ ਹੈ ਕਿ ਗੁਪਤਤਾ ਅਪਰਾਧਿਕ ਨੈੱਟਵਰਕਾਂ ਨੂੰ ਸੰਸਥਾਵਾਂ ਦੀ ਰੱਖਿਆ ਨਾਲੋਂ ਕਿਤੇ ਜ਼ਿਆਦਾ ਢਾਲ ਬਣਾਉਂਦੀ ਹੈ। ਗਲਤ ਕੰਮਾਂ ਦਾ ਖੁੱਲ੍ਹ ਕੇ ਸਾਹਮਣਾ ਕਰਨ ਨਾਲ ਬੰਦੂਕ ਦੀ ਬੈਰਲ ਨੂੰ ਕੁਝ ਨਹੀ ਹੁੰਦਾ ਸਗੋਂ ਇਸਨੂੰ ਸੁਰੱਖਿਅਤ ਰੱਖਦਾ ਹੈ ਅਤੇ ਇੱਥੋਂ ਤੱਕ ਕਿ ਮਜ਼ਬੂਤ ​​ਵੀ ਕਰਦਾ ਹੈ।

ਭ੍ਰਿਸ਼ਟਾਚਾਰ ਖਿਲਾਫ ਖੁਲਕੇ ਕਾਰਵਾਈ ਕਰਨਾ ਜਨਕਤ ਵਿਸ਼ਵਾਸਯੋਗਤਾ ਲਈ ਬਹੁਤ ਲੋੜੀਂਦੀ ਹੈ। ਅਗਰ ਅਜਿਹਾ ਨਹੀਂ ਹੁੰਦਾ ਤਾਂ ਭ੍ਰਿਸ਼ਟ ਅਧਿਕਾਰੀਆਂ ਖਿਲਾਫ ਕਾਰਵਾਈ ਪ੍ਰਤੀ ਝਿਜਕ ਮਿਲੀਭੁਗਤ ਬਣ ਜਾਂਦੀ ਹੈ। ਦ੍ਰਿੜਤਾ ਨਾਲ ਕਾਰਵਾਈ ਹੀ  ਇੱਕੋ ਇੱਕ ਭਰੋਸੇਯੋਗ ਰਣਨੀਤੀ ਹੈ। ਇਹ ਘੁਟਾਲੇ ਵਿਸੰਗਤੀਆਂ ਵੀ ਨਹੀਂ ਹਨ। ਇਹ ਪਹਿਲਾਂ ਵੀ ਵਾਪਰ ਚੁੱਕੇ ਹਨ ਅਤੇ ਦੁਬਾਰਾ ਵਾਪਰਨਗੇ, ਖਾਸ ਕਰਕੇ ਉਨ੍ਹਾਂ ਸੰਗਠਨਾਂ ਵਿੱਚ ਜਿੱਥੇ ਦੋਸਤੀਆਂ ਪਾਲੀਆਂ ਜਾਂਦੀਆਂ ਹਨ ਅਤੇ ਸਹਿਯੋਗੀਆਂ ਪ੍ਰਤੀ ਵਫ਼ਾਦਾਰੀ ਕਾਨੂੰਨ ਪ੍ਰਤੀ ਵਫ਼ਾਦਾਰੀ ਤੋਂ ਵੱਧ ਹੁੰਦੀ ਹੈ। ਚੁੱਪ ਦਾ ਸੱਭਿਆਚਾਰ – ਇਹ ਪਰਦੇ ਪਿਛੇ ਵਿਸ਼ਵਾਸਘਾਤ ਵਾਂਗ ਹੈ  ਜੋ ਸੰਗਠਿਤ ਅਪਰਾਧ ਦੇ ਸਭ ਤੋਂ ਭਰੋਸੇਮੰਦ ਸਹਿਯੋਗੀਆਂ ਵਿੱਚੋਂ ਇੱਕ ਹੈ।

ਕੈਨੇਡਾ ਦੇ ਅਦਾਰੇ ਕਮਜ਼ੋਰ ਨਹੀਂ ਹਨ। ਉਹਨਾਂ ਨੂੰ ਜਵਾਬਦੇਹੀ ਤੋਂ ਸੁਰੱਖਿਆ ਦੀ ਲੋੜ ਨਹੀਂ ਹੈ; ਉਹਨਾਂ ਨੂੰ ਇਨਕਾਰ ਤੋਂ ਸੁਰੱਖਿਆ ਦੀ ਲੋੜ ਹੈ। ਟੋਰਾਂਟੋ ਦੀਆਂ ਗ੍ਰਿਫ਼ਤਾਰੀਆਂ ਨੂੰ ਪ੍ਰਸਾਸ਼ਨ ਲਈ ਸ਼ਰਮਿੰਦਗੀ ਵਜੋਂ ਨਹੀਂ ਸਮਝਿਆ ਜਾਣਾ ਚਾਹੀਦਾ, ਸਗੋਂ ਸਾਵਧਾਨੀ ਨਾਲ ਸਿਧਾਂਤ ਦੀ ਪੁਸ਼ਟੀ ਕਰਨ ਦੇ ਮੌਕੇ ਵਜੋਂ ਮੰਨਿਆ ਜਾਣਾ ਚਾਹੀਦਾ ਹੈ: ਕੋਈ ਰਿਸ਼ਤਾ, ਕੋਈ ਦਰਜਾ ਅਤੇ ਕੋਈ ਵਰਦੀ ਜਾਂ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੈ । ਮਿਲੀਭੁਗਤ ਦਾ ਖੁਲਾਸਾ, ਕੈਨੇਡਾ ਆਪਣੀਆਂ ਸੰਸਥਾਵਾਂ ਨੂੰ ਕਮਜ਼ੋਰ ਨਹੀਂ ਕਰਦਾ; ਇਹ ਸਾਬਤ ਕਰਦਾ ਹੈ ਕਿ ਸੰਸਥਾਵਾਂ ਕਨੂੰਨ ਅਤੇ ਨਿਯਮਾਂ ਦੀ ਰੱਖਿਆ ਕਰਨ ਦੇ ਯੋਗ ਹਨ। ਹੁਣ ਅਗਲਾ ਕਦਮ ਭ੍ਰਿਸ਼ਟਾਚਾਰੀਆਂ ਨੂੰ ਬੇਨਕਾਬ ਕਰਨਾ ਅਤੇ ਅਪਰਾਧ ਜਗਤ ਨਾਲ ਸਬੰਧਾਂ ਨੂੰ ਪੂਰੀ ਤਰਾਂ ਖਤਮ ਕਰਨਾ ਹੋਣਾ ਚਾਹੀਦਾ ਹੈ।

(ਧੰਨਵਾਦ ਸਾਹਿਤ ਦਾ ਗਲੋਬ ਐਂਡ ਮੇਲ- ਐਂਟੋਨੀਓ ਨਿਕਾਸੋ ਇੱਕ ਲੇਖਕ ਅਤੇ ਸੰਗਠਿਤ ਅਪਰਾਧ ਦੇ ਮਾਹਰ ਹਨ। ਉਹ ਕਵੀਨਜ਼ ਯੂਨੀਵਰਸਿਟੀ ਵਿੱਚ ਸੰਗਠਿਤ ਅਪਰਾਧ ਅਤੇ ਮਾਫੀਆ ਸੱਭਿਆਚਾਰ ਦਾ ਸਮਾਜਿਕ ਇਤਿਹਾਸ ਆਦਿ ਵਿਸ਼ਾ ਪੜ੍ਹਾਉਂਦੇ ਹਨ)