ਬਾਬਾ ਬਿਧੀ ਚੰਦ ਕਬੱਡੀ ਕਲੱਬ ਫਰੰਦੀਪੁਰ ਦੀ ਟੀਮ ਜੇਤੂ ਰਹੀ-ਲੜਕੀਆਂ ਦੀ ਕਬੱਡੀ ਵਿਚ ਮਾਈ ਭਾਗੋ ਕਬੱਡੀ ਅਕੈਡਮੀ ਜੇਤੂ-
ਬੈਸਟ ਜਾਫੀ ਗੋਪੀ ਫਰੰਦੀਪੁਰ ਮੋਟਰਸਾਈਕਲ ਨਾਲ ਸਨਮਾਨਿਤ-ਟੂਰਨਾਮੈਂਟ ਦੀ ਸਫਲਤਾ ਲਈ ਬਲਬੀਰ ਸਿੰਘ ਬੈਂਸ ਵਲੋਂ ਧੰਨਵਾਦ-
ਫਗਵਾੜਾ ( ਦੇ ਪ੍ਰ ਬਿ)-ਬੀਤੇ ਦਿਨੀਂ ਸ੍ਰੀ ਗੁਰੂ ਰਵਿਦਾਸ ਸਪੋਰਟਸ ਐਂਡ ਵੈਲਫੇਅਰ ਕਲੱਬ ਘੁੰਮਣਾਂ ਵਲੋਂ 10ਵਾਂ ਅੰਤਰਰਾਸ਼ਟਰੀ ਕਬੱਡੀ ਕੱਪ ਪਿੰਡ ਘੁੰਮਣਾਂ ਦੇ ਖੇਡ ਸਟੇਡੀਅਮ ਵਿਚ ਧੂਮਧਾਮ ਨਾਲ ਕਰਵਾਇਆ ਗਿਆ। ਕੈਨੇਡਾ ਦੇ ਉਘੇ ਕਬੱਡੀ ਪ੍ਰੋਮੋਟਰ ਤੇ ਚੇਅਰਮੈਨ ਸ ਬਲਬੀਰ ਸਿੰਘ ਬੈਂਸ, ਪ੍ਰਧਾਨ ਪਾਲ ਸਿੰਘ ਮੇਹਲੀਆਣਾ ਤੇ ਮੁੱਖ ਪ੍ਰਬੰਧਕ ਕਮਲਜੀਤ ਬੰਗਾ ਦੀ ਦੇਖ-ਰੇਖ ਹੇਠ ਪੂਰੀ ਸ਼ਾਨੋ ਸ਼ੌਕਤ ਨਾਲ ਕਰਵਾਏ ਗਏ ਇਸ ਖੇਡ ਮੇਲੇ ਦੌਰਾਨ 4 ਕੁੜੀਆਂ ਦੀਆਂ ਕਲੱਬਾਂ ਤੇ 6 ਮੁੰਡਿਆਂ ਦੀਆਂ ਕਲੱਬਾਂ ਦੇ ਮੁਕਾਬਲੇ ਹੋਏ। ਲੜਕੀਆਂ ਵਿਚੋਂ ਮਾਈ ਭਾਗੋ ਕਬੱਡੀ ਅਕੈਡਮੀ ਜਗਤਪੁਰ ਪਹਿਲੇ ਸਥਾਨ ‘ਤੇ ਆਈ ਜਿਸਨੂੰ 41,000 ਦੇ ਨਗਦ ਇਨਾਮ ਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ।
ਲੜਕਿਆਂ ਵਿਚੋਂ ਬਾਬਾ ਬਿਧੀ ਚੰਦ ਕਬੱਡੀ ਕਲੱਬ ਫਰੰਦੀਪੁਰ ਦੀ ਟੀਮ ਪਹਿਲੇ ਸਥਾਨ ਦੇ ਆਈ ਜਿਸਨੂੰ 2 ਲੱਖ ਨਗਦ ਇਨਾਮ ਤੇ ਜੇਤੂ ਕੱਪ ਨਾਲ ਸਨਮਾਨਿਤ ਕੀਤਾ ਗਿਆ। ਦੂਜੇ ਸਥਾਨ ‘ਤੇ ਰਹਿਣ ਵਾਲੀ ਗੁਰੂ ਗੋਬਿੰਦ ਸਿੰਘ ਕਬੱਡੀ ਕਲੱਬ ਮਾਛੀਵਾੜਾ ਸਾਹਿਬ ਦੀ ਟੀਮ ਨੂੰ ਢੇਡ ਲੱਖ ਦਾ ਨਗਦ ਇਨਾਮ ਦਿੱਤਾ ਗਿਆ । ਬੈਸਟ ਸਟੋਪਰ ਗੋਪੀ ਫਰੰਦੀਪੁਰੀਆ ਨੂੰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ।
ਇਸ ਟੂਰਨਾਮੈਂਟ ਵਿਚ ਵੱਖ-ਵੱਖ ਰਾਜਨੀਤਕ, ਧਾਰਮਿਕ ਸ਼ਖਸੀਅਤਾ ਨੇ ਸ਼ਿਰਕਤ ਕਰ ਕੇ ਕਲੱਬ ਵੱਲੋਂ ਕੀਤੇ ਕਾਰਜ ਦੀ ਸ਼ਲਾਘਾ ਕੀਤੀ ਅਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਕਲੱਬ ਵੱਲੋਂ ਆਏ ਮਹਿਮਾਨਾਂ ਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਓਮ ਪ੍ਰਕਾਸ਼ ਹਰਿਆਣਾ ਸਰਕਾਰ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਬਿੰਦਰ ਘੁੰਮਣ ਕੈਨੇਡਾ, ਸੁਰਿੰਦਰ ਕੌਰ ਬੈਂਸ ਕੈਨੇਡਾ, ਪ੍ਰਿੰਸ ਬੈਂਸ ਕੈਨੇਡਾ, ਜੱਸਾ ਬੈਂਸ ਕੈਨੇਡਾ, ਜੋਰਾਵਰ ਸਿੰਘ, ਜੀਵਨ ਸਿੰਘ, ਨੇਕਾ ਕੈਨੇਡਾ, ਸੋਢੀ ਕੈਨੇਡਾ, ਕੁਲਵਿੰਦਰ ਸਿੰਘ ਬਦੇਸ਼ਾ, ਰੇਸ਼ਮ ਸਿੰਘ, ਸਰਪੰਚ ਗੁਰਦਿਆਲ ਸਿੰਘ ਬਹੂਆ, ਸਾਈ ਮਧੂ ਜੀ, ਇੰਸਪੈਕਟਰ ਮੀਨਾ ਕੁਮਾਰੀ, ਜਥੇਦਾਰ ਗੁਰਬਖਸ਼ ਸਿੰਘ, ਸੁਖਦੇਵ ਸਿੰਘ ਮੇਹਲੀਆਣਾ, ਸੁਖਬੀਰ ਸਿੰਘ ਕਿੰਨੜਾ, ਡਾ ਜਸਪ੍ਰੀਤ ਆਸਟ੍ਰੇਲੀਆ, ਰਣਜੀਤ ਸਿੰਘ ਖੁਰਾਣਾ, ਗੁਰਜੀਤ ਸਿੰਘ ਵਾਲੀਆ, ਧਰਮਾ ਬੈਂਸ, ਵਾਇਸ ਚੇਅਰਮੈਨ ਸੋਨੂੰ ਬੰਗਾ, ਸੰਦੀਪ ਕਟਾਰੀਆ, ਬਲਜਿੰਦਰ ਘੁੰਮਣ, ਕਰਨਦੀਪ ਸਿੰਘ ਤੇਜੀ, ਹਰਬੰਸ ਸੂੰਢ, ਤੁਸ਼ਾਰ ਗੁਪਤਾ, ਧਰਮਿੰਦਰ ਕਟਾਰੀਆ ਸਮੇਤ ਕਈ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਗਾਇਕ ਕਲਾਕਾਰਾਂ ਵਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।










