ਨਵੀਂ ਦਿੱਲੀ ( ਦਿਓਲ)-ਚੋਣ ਕਮਿਸ਼ਨ ਨੇ ਅਸਾਮ, ਤਾਮਿਲਨਾਡੂ, ਕੇਰਲ, ਪੱਛਮੀ ਬੰਗਾਲ ਅਤੇ ਪੁਡੂਚੇਰੀ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਅਸਾਮ ਵਿੱਚ ਚੋਣਾਂ ਇੱਕ ਪੜਾਅ ਵਿੱਚ ਨੌਂ ਅਪਰੈਲ ਨੂੰ ਹੋਣਗੀਆਂ ਅਤੇ ਗਿਣਤੀ ਚਾਰ ਮਈ ਨੂੰ ਹੋਵੇਗੀ। ਕੇਰਲ ਵਿੱਚ ਨੌਂ ਅਪਰੈਲ ਨੂੰ ਵੋਟਾਂ ਪੈਣਗੀਆਂ ਅਤੇ ਗਿਣਤੀ ਚਾਰ ਮਈ ਨੂੰ ਹੋਵੇਗੀ। ਪੁਡੂਚੇਰੀ ਵਿੱਚ ਵੀ ਨੌਂ ਅਪਰੈਲ ਨੂੰ ਵੋਟਿੰਗ ਹੋਵੇਗੀ।
ਤਾਮਿਲਨਾਡੂ ਵਿੱਚ 23 ਅਪਰੈਲ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ ਚਾਰ ਮਈ ਨੂੰ ਆਉਣਗੇ। ਪੱਛਮੀ ਬੰਗਾਲ ਵਿੱਚ ਦੋ ਪੜਾਵਾਂ ਵਿੱਚ 23 ਅਤੇ 29 ਅਪਰੈਲ ਨੂੰ ਵੋਟਿੰਗ ਹੋਵੇਗੀ ਅਤੇ ਨਤੀਜੇ ਚਾਰ ਮਈ ਨੂੰ ਐਲਾਨੇ ਜਾਣਗੇ। ਇਸ ਦੇ ਨਾਲ ਹੀ ਗੋਆ, ਕਰਨਾਟਕ, ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਅੱਠ ਜ਼ਿਮਨੀ ਚੋਣਾਂ ਵੀ ਕਰਵਾਈਆਂ ਜਾਣਗੀਆਂ।
