Apr 23, 2026

ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਖ਼ਾਲਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਅੰਗਰੇਜ਼ੀ ਵਿਚ ਪੁਸਤਕਾਂ ਮੰਗਵਾ ਕੇ ਬੱਚਿਆਂ ਵਿਚ ਵੰਡਦੇ ਹਨ ਜਿਵੇਂ ਸਿੰਘ ਅਤੇ ਕੌਰ ਦਾ ਕੀ ਮਤਲਬ ਹੈ। ਇਸ ਤੋਂ ਇਲਾਵਾ ਖ਼ਾਲਸੇ ਦੇ ਸਾਜਣਾ (ਵਿਸਾਖੀ) ਦੀਆਂ ਪੁਸਤਕਾਂ ਵੀ ਬੱਚਿਆਂ ਦੇ ਜਨਮ ਦਿਨ ਤੇ ਵੰਡੀਆਂ ਗਈਆਂ। ਸੰਦੀਪ ਸਿੰਘ ਸੋਢੀ ਦੀ ਨਿਰਾਲੀ ਕਰੀਏਸ਼ਨਜ  ਵੱਲੋਂ ਸਿੰਘ ਅਤੇ ਕੌਰ ਦੀਆਂ ਪੁਸਤਕਾਂ ਬੱਚਿਆਂ ਵਿਚ ਵੰਡੀਆਂ ਗਈਆਂ। ਖ਼ਾਲਸਾ ਦੀਵਾਨ ਸੁਸਾਇਟੀ ਵੱਲੋਂ ਇਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਯਾਦਗਾਰੀ ਤਸਵੀਰਾਂ ਲਈਆਂ ਗਈਆਂ।