Apr 23, 2026

ਵਿਕਟੋਰੀਆ (ਆਸਟਰੇਲੀਆ)-ਬੀਤੇ ਦਿਨੀਂ ਚਾਹਲ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਪਰਿਵਾਰ ਦੇ ਹੋਣਹਾਰ ਤੇ ਸਤਿਕਾਰਤ ਜਸਵਿੰਦਰ ਸਿੰਘ ਜੱਸੀ ਚਾਹਲ ਅਚਾਨਕ ਸਦੀਵੀ ਵਿਛੋੜਾ ਦੇ ਗਏ। ਜੱਸੀ ਚਾਹਲ ਪਿਛਲੇ ਲੰਬੇ ਸਮੇਂ ਤੋਂ ਆਸਟਰੇਲੀਆ ਵਿਚ ਰਹਿ ਰਹੇ ਸਨ।

ਜੱਸੀ ਚਾਹਲ ਦੇ ਨੇੜਲੇ ਮਿੱਤਰ ਰਾਜ ਬੰਗਾ ਨਾਨੈਮੋ ਨੇ ਉਕਤ ਦੁਖਦਾਈ ਖਬਰ ਸਾਂਝੀ ਕਰਦਿਆਂ ਦੱਸਿਆ ਕਿ ਪਰਿਵਾਰ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਦੀਆਂ ਅੰਤਿਮ ਸੰਸਕਾਰ ਮਿਤੀ 1 ਅਪ੍ਰੈਲ  ਬਾਦ ਦੁਪਹਿਰ 2.30 ਵਜੇ ਹਾਰਵੁੱਡ ਫਿਊਨਰਲ, ਸਟਰੇਟਸ ਚੈਪਲ ਬੁਨਰੌਂਗ ਮੈਮੋਰੀਅਲ ਪਾਰਕ 790 ਫਰੈਂਕਸਟਨ ਰੋਡ, ਵਿਕਟੋਰੀਆ ਵਿਖੇ ਕੀਤਾ ਜਾਵੇਗਾ।

ਉਹਨਾਂ ਇਸ ਮੌਕੇ ਪਰਿਵਾਰ ਨਾਲ ਹਮਦਰਦੀ ਕਰਦਿਆਂ ਕਿਹਾ ਕਿ ਉਹਨਾਂ ਕੋਲ ਇਸ ਦੁੱਖ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹਨ।
ਅਸੀਂ ਉਸ ਦਿਨ ਦੀ ਉਡੀਕ ਕਰ ਰਹੇ ਸੀ ਜਦੋਂ ਤੁਸੀਂ ਸਾਨੂੰ ਕੈਨੇਡਾ ਵਿੱਚ ਮਿਲਣ ਆਉਣਾ ਸੀ, ਅਤੇ ਇਹ ਆਸ ਸਾਡੇ ਨਾਲ ਹਮੇਸ਼ਾ ਰਹੇਗੀ।
ਰੱਬ ਤੁਹਾਡੀ ਆਤਮਾ ਨੂੰ ਸਦੀਵੀ ਸ਼ਾਂਤੀ ਬਖ਼ਸ਼ੇ ਅਤੇ ਤੁਹਾਨੂੰ ਸਵਰਗ ਵਿੱਚ ਥਾਂ ਦੇਵੇ।