Jun 23, 2026

ਸਰੀ- ਬੀਤੇ ਦਿਨੀਂ  ਹੈਪੀਨੈਸ ਵੈਲਨੈਸ ਕਮਿਊਨਿਟੀ ਸੁਸਾਇਟੀ ਵਲੋਂ ਤਰਾਨਾ ਕੌਰ ਦੀ ਅਗਵਾਈ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸਿਆਸੀ ਅਤੇ ਸਮਾਜਿਕ ਆਗੂਆਂ ਨੇ ਸ਼ਿਰਕਤ ਕੀਤੀ ਤੇ ਸਮਾਗਮ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਐਮ ਪੀ ਸੁਖ ਧਾਲੀਵਾਲ, ਕੈਬਨਿਟ ਮੰਤਰੀ ਜਗਰੂਪ ਸਿੰਘ ਬਰਾੜ, ਕੈਬਨਿਟ ਮੰਤਰੀ ਜੈਸੀ ਸੁੰਨੜ ਪਾਰਲੀਮਾਨ ਸੈਕਟਰੀ ਸੁਨੀਤਾ ਧੀਰ ਦਾ ਸੁਸਾਇਟੀ ਵਲੋਂ ਸਨਮਾਨ ਕੀਤਾ ਗਿਆ।