ਐਡਮਿੰਟਨ (ਗੁਰਪ੍ਰੀਤ ਸਿੰਘ)-ਮਿਲਵੁੱਡ ਕਲਚਰਲ ਆਫ ਰਿਟਾਇਰਡ ਐਂਡ ਸੈਂਮੀ ਰਿਟਾਇਰਡ ਸੁਸਾਇਟੀ ਐਡਮਿੰਟਨ ਦਾ 43 ਵਾਂ ਫਾਊਂਡਿੰਗ ਡੇਅ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ‘ਓ ਕੈਨੇਡਾ’ ਨੈਸ਼ਨਲ ਐਂਥਮ ਨਾਲ ਕੀਤੀ ਗਈ। ਇਸ ਤੋਂ ਬਾਅਦ ਜੋ ਕਮੇਟੀ ਮੈਂਬਰ ਸਦੀਵੀਂ ਵਿਛੋੜਾ ਦੇ ਗਏ, ਉਨ੍ਹਾਂ ਇੱਕ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਸੰਸਥਾ ਦੇ ਪ੍ਰਧਾਨ ਸ: ਸੁਦਾਗਰ ਸਿੰਘ ਵੱਲੋਂ ਸੁਸਾਇਟੀ ਦੁਆਰਾ ਕੀਤੇ ਗਏ ਕੰਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸੁਸਾਇਟੀ ਦੀ ਸਥਾਪਨਾ 23 ਮਾਰਚ 1983 ਨੂੰ ਕੀਤੀ ਗਈ, ਵਿਲੱਖਣਤਾ ਇਹ ਹੈ ਕਿ ਓਦੋਂ ਤੋਂ ਹੁਣ ਤੱਕ ਚੋਣ ਸਰਬਸੰਮਤੀ ਨਾਲ ਹੁੰਦੀ ਰਹੀ ਹੈ। ਇਸ ਮੌਕੇ ਗੀਤਕਾਰ ਲਾਡੀ ਸੂਸ ਤੇ ਪਵਿੱਤਰ ਸਿੰਘ ਹੋਰਾਂ ਦੇ ਗੀਤਾਂ ਨੇ ਦਰਸ਼ਕਾਂ ਤੇ ਗਹਿਰਾ ਪ੍ਹਭਾਵ ਛੱਡਿਆ। ਜਸਵੀਰ ਕੌਰ ਵਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ, ਉਨ੍ਹਾਂ ਆਜ਼ਾਦੀ ਦੇ ਪ੍ਹਵਾਨਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਪ੍ਰਧਾਨਗੀ ਮੰਡਲ ਵਿੱਚ ਮੈਂਬਰ ਪਾਰਲੀਮੈਂਟ ਜਗਸ਼ਰਨ ਸਿੰਘ ਮਾਹਲ , ਵਿਧਾਇਕ
ਜਸਵੀਰ ਦਿਓਲ , ਵਿਧਾਇਕ ਕ੍ਰਿਸਟੀਨਾ ਗਰੇਅ, ਵਿਧਾਇਕ ਗੁਰਤੇਜ ਸਿੰਘ ਬਰਾੜ ਸ਼ਾਮਿਲ ਸਨ । ਇਸ ਮੌਕੇ ਮੁੱਖ ਮਹਿਮਾਨ ਸ: ਜਗਜੀਤ ਸਿੰਘ ਸਿੱਧੂ ਜਿਨ੍ਹਾਂ ਦੀ ਉਮਰ 97 ਸਾਲ ਹੈ , ਦੋ ਵਾਰ ਸੁਸਾਇਟੀ ਦੇ ਪ੍ਰਧਾਨ ਰਹਿ ਚੁੱਕੇ ਹਨ ਨੂੰ ਸਨਮਾਨਿਤ ਕੀਤਾ ਗਿਆ। ਸੀਨੀਅਰ ਮੈਂਬਰਾਂ ਹਰਭਜਨ ਸਿੰਘ ਅਟਵਾਲ , ਦਿਲਬਾਗ ਸਿੰਘ ਰਾਏ , ਰਾਜਿੰਦਰ ਸਿੰਘ ਸੈਣੀ , ਉਮੇਸ਼ ਕੁਮਾਰ ਨੂੰ ਸੁਸਾਇਟੀ ਪ੍ਹਤੀ ਕੰਮਾਂ ਬਦਲੇ ਪਲੈਕ ਦੇ ਕੇ ਸਨਮਾਨਿਤ ਕੀਤਾ ਗਿਆ। ਰਾਮਾ ਐਰੀ ਜਿਨ੍ਹਾਂ ਮੈਂਬਰਾਂ ਲਈ ਸਨੈਕਸ ਦਾ ਪ੍ਰਬੰਧ ਕੀਤਾ ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ: ਕੁਲਮੀਤ ਸੰਘਾ, ਮਨਦੀਪ ਪੁਜਾਰਾ, ਵੱਖ-ਵੱਖ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੇ ਆਏ ਮੈਂਬਰਾਂ, ਪੀ ਪੀ ਆਫ ਅਲਬਰਟਾ ਦੇ ਪ੍ਰਧਾਨ ਡਾਕਟਰ ਪੀ ਆਰ ਕਾਲੀਆ ਅਤੇ ਸਿੱਖ ਫੈਡਰੇਸ਼ਨ ਆਫ ਐਡਮਿੰਟਨ ਵੱਲੋਂ ਸੀਤਲ ਸਿੰਘ ਨੰਨੂਆ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਸੁਖਦੇਵ ਸਿੰਘ ਬੈਨੀਪਾਲ ਨੇ ਸਟੇਜ ਸੰਚਾਲਨ ਬਹੁਤ ਹੀ ਸ਼ਲਾਘਾਯੋਗ ਢੰਗ ਨਾਲ਼ ਕੀਤਾ। ਅਖੀਰ ਵਿੱਚ ਸੁਸਾਇਟੀ ਦੇ ਵਾਈਸ ਪ੍ਰਧਾਨ ਕ੍ਰਿਸ਼ਨ ਜੌਹਨ ਵੱਲੋਂ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਕੇਕ ਕੱਟਣ ਉਪਰੰਤ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।


